ਏਅਰ ਸਟ੍ਰਾਈਕ ਦਾ ਸਬੂਤ ਮੰਗਣ ਵਾਲਿਆਂ ਨੂੰ ਜਹਾਜ਼ ਹੇਠਾਂ ਬੰਨਣਾ ਚਾਹੀਦੈ : ਵੀਕੇ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ : ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਵਲੋਂ ਕੀਤੀ ਏਅਰ ਸਟ੍ਰਾਈਕ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਸਵਾਲਾਂ 'ਤੇ ਕੇਂਦਰੀ ਮੰਤਰੀ ਵੀਕੇ ਸਿੰਘ ਨੇ...

VK Singh

ਨਵੀਂ ਦਿੱਲੀ : ਪਾਕਿਸਤਾਨ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਵਲੋਂ ਕੀਤੀ ਏਅਰ ਸਟ੍ਰਾਈਕ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਸਵਾਲਾਂ 'ਤੇ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਰਾਰਾ ਜਵਾਬ ਦਿਤਾ ਹੈ। ਉਹਨਾਂ ਕਿਹਾ ਕਿ ਅਗਲੀ ਵਾਰ ਜਦੋਂ ਕੋਈ ਏਅਰ ਸਟ੍ਰਾਈਕ ਦਾ ਸਬੂਤ ਮੰਗੇ ਤਾਂ ਉਸ ਨੂੰ ਜਹਾਜ਼ ਹੇਠਾਂ ਬੰਨ੍ਹ ਕੇ ਲੈ ਜਾਓ, ਜਿਸ ਨਾਲ ਉਹ ਮਰਨ ਵਾਲੇ ਅਤਿਵਾਦੀਆਂ ਦੀ ਗਿਣਤੀ ਕਰ ਸਕੇ। ਉਹਨਾਂ ਕਿਹਾ ਕਿ ਤੁਹਾਨੂੰ ਕੀ ਲਗਦਾ ਹੈ ਕਿ 1000 ਕਿਲੋਗ੍ਰਾਮ ਦੇ ਬੰਬ ਧਮਾਕੇ ਤੋਂ ਬਾਅਦ ਅਤਿਵਾਦੀ ਮਾਰੇ ਨਹੀਂ ਗਏ ਹੋਣਗੇ ?

ਦਰਅਸਲ, ਬਾਲਾਕੋਟ ਏਅਰ ਸਟ੍ਰਾਈਕ ਦੇ ਬਾਅਦ ਵਿਰੋਧੀ ਦਲ, ਕੇਂਦਰ ਸਰਕਾਰ ਕੋਲੋਂ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਬਾਰੇ ਸਵਾਲ ਪੁੱਛ ਰਹੇ ਹਨ। ਅਜਿਹੇ ਵਿਚ ਵੀਕੇ ਸਿੰਘ ਨੇ ਪਲਟਵਾਰ ਕੀਤਾ ਹੈ। ਉਹਨਾਂ ਕਿਹਾ ਕਿ ਅਗਲੀ ਵਾਰ ਜਦੋਂ ਭਾਰਤ ਕੁੱਝ ਕਰੇ ਤਾਂ ਮੈਨੂੰ ਲਗਦਾ ਹੈ ਕਿ ਵਿਰੋਧੀ ਜਿਹੜੇ ਇਹ ਸਵਾਲ ਚੁੱਕਦੇ ਹਨ, ਉਹਨਾਂ ਨੂੰ ਹਵਾਈ ਜਹਾਜ਼ ਦੇ ਹੇਠਾਂ ਬੰਨ੍ਹ ਕੇ ਲੈ ਜਾਓ। ਜਦੋਂ ਬੰਬ ਚੱਲਣ ਤਾਂ ਉਹਨਾਂ ਨੂੰ ਉਥੇ ਹੀ ਉਤਾਰ ਦਿਓ ਤਾਂਕਿ ਉਹ ਟਾਰਗੇਟ ਕੀਤੀਆਂ ਥਾਵਾਂ ਨੂੰ ਦੇਖਣ ਅਤੇ ਵਾਪਸ ਆ ਜਾਣ।

ਇਸ ਤੋਂ ਇਲਾਵਾ ਕਪਿਲ ਸਿੱਬਲ, ਮਮਤਾ ਬੈਨਰਜੀ ਵਰਗੇ ਵੱਡੇ ਆਗੂਆਂ ਨੇ ਵੀ ਸਰਕਾਰ ਤੋਂ ਸਵਾਲ ਪੁਛੇ ਸਨ। ਹਲਾਂਕਿ ਇਹਨਾਂ ਸਵਾਲਾਂ ਤੋਂ ਬਾਅਦ ਬੀਜੇਪੀ ਆਗੂਆਂ ਨੇ ਵੀ ਵਿਰੋਧੀ ਆਗੂਆਂ ਖਿਲਾਫ਼ ਮੋਰਚਾ ਖੋਲਿਆ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵੜੇਕਰ ਅਤੇ ਵੀਕੇ ਸਿੰਘ ਵਰਗੇ ਲੀਡਰ ਵਿਰੋਧੀ ਧਿਰ ਨੂੰ ਜਵਾਬ ਦੇ ਰਹੇ ਹਨ।