ਕਿਸਾਨਾਂ ਨੂੰ ਠੇਸ ਪਹੁੰਚਾ ਕੇ ਆਪਣੀਆਂ ਰਾਜਨੀਤਿਕ ਯੋਜਨਾਵਾਂ ਨੂੰ ਪੂਰਾ ਕਰਨਾ ਸਹੀ ਨਹੀਂ- ਤੋਮਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਅਸਹਿਮਤੀ ਅਤੇ ਵਿਰੋਧੀ ਧਿਰ ਦਾ ਲੋਕਤੰਤਰ ਵਿਚ ਆਪਣਾ ਸਥਾਨ ਹੈ।

Narendra singh tohmer

ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਖੇਤੀਬਾੜੀ ਸੁਧਾਰ ਦੇ ਤਿੰਨੋਂ ਨਵੇਂ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਲਈ ਵਿਰੋਧੀ ਪਾਰਟੀਆਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ, ‘ਕਿਸਾਨਾਂ ਨੂੰ ਠੇਸ ਪਹੁੰਚਾ ਕੇ ਆਪਣੀਆਂ ਰਾਜਨੀਤਿਕ ਯੋਜਨਾਵਾਂ ਨੂੰ ਪੂਰਾ ਕਰਨਾ ਸਹੀ ਨਹੀਂ ਹੈ। ਦੇਸ਼ ਵਿਚ ਖੇਤੀਬਾੜੀ ਸੈਕਟਰ ਵਿਚ ਸੁਧਾਰ ਦੀ ਜ਼ਰੂਰਤ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਨੂੰ ਕਾਨੂੰਨ ਬਣਾ ਕੇ ਪੂਰਾ ਕੀਤਾ ਗਿਆ। ਤੋਮਰ ਸ਼ਨੀਵਾਰ ਨੂੰ ਇਥੇ ਇਕ ਸਮਾਗਮ ਵਿੱਚ ਬੋਲ ਰਹੇ ਸਨ।