ਇਨਕਮ ਟੈਕਸ ਛਾਪੇ ਤੋਂ ਬਾਅਦ ਤਾਪਸੀ ਪੰਨੂੰ ਨੇ ਤੋੜੀ ਚੁੱਪੀ, ਕਿਹਾ 'ਹੁਣ ਮੈਂ ਸਸਤੀ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹ ਬੇਇਨਸਾਫੀ ਹੈ ਅਤੇ ਪੂਰੀ ਤਰ੍ਹਾਂ ਲੋਕਤੰਤਰ ਦੀ ਭਾਵਨਾ ਦੇ ਵਿਰੁੱਧ ਹੈ।"

Taapsee Pannu

ਮੁੰਬਈ: ਅਦਾਕਾਰਾ ਤਾਪਸੀ ਪੰਨੂ ਦੇ ਘਰ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਬੀਤੇ ਦਿਨੀ ਛਾਪਾ ਮਾਰਿਆ ਗਿਆ ਸੀ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਆਰੋਪ ਹੈ ਕਿ ਅਨੁਰਾਗ ਕਸ਼ਯਪ ਅਤੇ ਤਾਪਸੀ ਪੰਨੂ 650 ਕਰੋੜ ਦੀ ਟੈਕਸ ਬੇਨਿਯਮੀਆਂ ਵਿੱਚ ਸ਼ਾਮਲ ਹਨ।  ਇਨਕਮ ਟੈਕਸ ਵਿਭਾਗ ਨੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨਾਲ ਸਬੰਧਤ ਇਸ ਮਾਮਲੇ ਵਿੱਚ ਮੁੰਬਈ, ਪੁਣੇ, ਦਿੱਲੀ ਅਤੇ ਹੈਦਰਾਬਾਦ ਵਿੱਚ ਤਲਾਸ਼ੀ ਮੁਹਿੰਮ ਚਲਾਈ। ਸ਼ੁੱਕਰਵਾਰ ਰਾਤ ਨੂੰ ਪੁਣੇ ਵਿੱਚ ਤਾਪਸੀ ਅਤੇ ਅਨੁਰਾਗ ਤੋਂ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ। ਹੁਣ ਇਸ ਪੂਰੇ ਮਾਮਲੇ ਵਿਚ ਪਹਿਲੀ ਵਾਰ ਅਦਾਕਾਰਾ ਨੇ ਚੁੱਪੀ ਤੋੜ ਦਿੱਤੀ ਅਤੇ ਟਵਿੱਟਰ 'ਤੇ ਆਪਣੀ ਗੱਲ ਰੱਖੀ ਹੈ।

taapsee pannu

ਤਾਪਸੀ ਨੇ ਮਾਮਲੇ ਨੂੰ ਲੇ ਕੇ ਤਿੰਨ ਟਵੀਟ ਕੀਤੇ, ਜਿਸ ਵਿਚ ਤਾਪਸੀ ਨੇ ਕਿਹਾ ਕਿ 'ਮੁੱਖ ਤੌਰ' ਤੇ ਤਿੰਨ ਚੀਜ਼ਾਂ 'ਤੇ ਤਿੰਨ ਦਿਨਾਂ ਲਈ ਗਹਿਰਾਈ ਨਾਲ ਖੋਜ ਕੀਤੀ ਗਈ 1. 'ਅਖੌਤੀ' ਬੰਗਲੇ ਦੀ ਚਾਬੀ ਜੋ ਪੈਰਿਸ ਵਿਚ ਹੈ ਕਿਉਂਕਿ ਮੈਂ ਗਰਮੀਆਂ ਦੀਆਂ ਛੁੱਟੀਆਂ ਉਥੇ ਮਨਾਉਂਦੀ ਹਾਂ।

taapsee pannu

ਆਪਣੇ ਦੂਜੇ ਟਵੀਟ ਵਿੱਚ, ਤਾਪਸੀ ਨੇ ਛਾਪੇ ਦੇ ਦੂਸਰੇ ਨੁਕਤੇ ਬਾਰੇ ਗੱਲ ਕੀਤੀ। ਉਹ ਲਿਖਦੀ ਹੈ ਕਿ 'ਕਥਿਤ ਤੌਰ' ਤੇ ਪੰਜ ਕਰੋੜ ਰੁਪਏ ਦੀ ਰਸੀਦ ਜੋ ਭਵਿੱਖ ਲਈ ਹੈ। 'ਅਸਲ ਵਿਚ ਅਧਿਕਾਰੀਆਂ ਦੁਆਰਾ ਇਹ ਦਾਅਵਾ ਕੀਤਾ ਗਿਆ ਸੀ ਕਿ ਤਾਪਸੀ ਪਨੂੰ ਨੂੰ ਪੰਜ ਕਰੋੜ ਰੁਪਏ ਦੀ ਨਕਦ ਅਦਾਇਗੀ ਕੀਤੀ ਅਤੇ ਰਸੀਦ ਉਸਦੇ ਘਰੋਂ ਪ੍ਰਾਪਤ ਕੀਤੀ ਗਈ ਸੀ।

ਤੀਜੇ ਟਵੀਟ ਵਿੱਚ, ਤਾਪਸੀ ਨੇ ਲਿਖਿਆ ਕਿ ਵਿੱਤ ਮੰਤਰੀ ਦੇ ਅਨੁਸਾਰ 2013 ਵਿਚ  ਮੇਰੇ ਘਰ ਛਾਪੇ ਮਾਰੇ ਗਏ ਸਨ। ਹੁਣ ਮੈਂ ਸਸਤੀ ਨਹੀਂ। ਇੱਥੇ ਤਾਪਸੀ ਨੇ ਕੰਗਨਾ ਤੇ ਤੰਜ਼ ਕੱਸਿਆ ਹੈ ਕਿਉਂਕਿ ਕੰਗਨਾ ਨੇ ਉਸਨੂੰ ਕਈ ਵਾਰ ਸਸਤੀ ਕਾਪੀ ਕਿਹਾ ਹੈ।

taapsee pannu

ਇਸ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਕਿਹਾ," ਕਿਸਾਨੀ ਲਹਿਰ ਦਾ ਸਮਰਥਨ ਕਰਦੀ ਤਾਪਸੀ ਦੇ ਘਰ ਇਨਕਮ ਟੈਕਸ ਰੇਡ ਪਈ ਤੇ ਜਿਸ ਨੇ ਕਿਸਾਨਾਂ ਨੂੰ ਅੱਤਵਾਦੀ ਦੱਸਿਆ ਕੰਗਣਾ ਨੂੰ z+ ਸੁਰੱਖਿਆ ਦਿੱਤੀ ਗਈ ਹੈ ਇਹ ਬੇਇਨਸਾਫੀ ਹੈ ਅਤੇ ਪੂਰੀ ਤਰ੍ਹਾਂ ਲੋਕਤੰਤਰ ਦੀ ਭਾਵਨਾ ਦੇ ਵਿਰੁੱਧ ਹੈ।"