ਮੱਧ ਪ੍ਰਦੇਸ਼: ਨਰਮਦਾ ਨਦੀ 'ਚ ਨਹਾਉਣ ਗਏ 4 ਨੌਜਵਾਨ ਡੁੱਬੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਫੀ ਕੋਸ਼ਿਸ਼ ਤੋਂ ਬਾਅਦ ਗੋਤਾਖੋਰਾਂ ਨੇ ਬਾਹਰ ਕੱਢੀਆਂ ਲਾਸ਼ਾਂ

Drown

 

ਨਰਮਦਾਪੁਰਮ : ਮੱਧ ਪ੍ਰਦੇਸ਼ ਦੇ ਨਰਮਦਾਪੁਰਮ  ਤੋਂ  ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿਥੇ ਐਤਵਾਰ ਨੂੰ ਨਰਮਦਾ ਨਦੀ 'ਚ ਨਹਾਉਣ ਗਏ ਚਾਰ ਨੌਜਵਾਨ ਡੁੱਬ ਗਏ। ਗੋਤਾਖੋਰਾਂ ਨੇ ਕਈ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਲੱਭਿਆ ਅਤੇ ਤੁਰੰਤ  ਨੇੜਲੇ ਹਸਪਤਾਲ ਭਰਤੀ ਕਰਵਾਇਆ ਪਰ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ। ਮ੍ਰਿਤਕ ਚਾਰੇ ਨੌਜਵਾਨ ਵਰਧਮਾਨ ਫੈਕਟਰੀ, ਬੁਧਨੀ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

 

 

ਜਾਣਕਾਰੀ ਮੁਤਾਬਕ ਬੁਧਨੀ ਤੋਂ ਨਰਮਦਾਪੁਰਮ ਦੇ ਡਾਕਖਾਨਾ 'ਤੇ ਨਰਮਦਾ ਇਸ਼ਨਾਨ ਕਰਨ ਲਈ 6 ਨੌਜਵਾਨ ਪਹੁੰਚੇ ਸਨ। ਸਾਰਿਆਂ ਦੀ ਉਮਰ  ਲਗਪਗ 18 ਸਾਲ ਦੱਸੀ ਗਈ ਹੈ। ਕਿਨਾਰੇ 'ਤੇ ਦੋ ਨੌਜਵਾਨ ਬੈਠੇ ਰਹੇ ਜਦਕਿ ਚਾਰ ਨੌਜਵਾਨ ਨਰਮਦਾ 'ਚ ਨਹਾਉਣ ਚਲੇ ਗਏ। ਪਾਣੀ ਦੀ ਗਹਿਰਾਈ 'ਚ ਜਾਣ ਤੋਂ ਬਾਅਦ ਨੌਜਵਾਨ ਲਾਪਤਾ ਹੋ ਗਏ। ਕਿਨਾਰੇ ਤੇ ਬੈਠੇ ਨੌਜਵਾਨਾਂ ਨੇ ਆਪਣੇ ਦੋਸਤਾਂ ਦੀ ਕਾਫੀ ਭਾਲ ਕੀਤੀ ਪਰ ਕੁਝ ਵੀ ਨਹੀਂ ਲੱਗ ਸਕਿਆ।

 ਜਿਸ ਤੋਂ  ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ ’ਤੇ ਪੁੱਜ ਗਈ। ਨੌਜਵਾਨਾਂ ਨੂੰ ਲੱਭਣ ਲਈ ਗੋਤਾਖੋਰਾਂ ਨੂੰ ਨਰਮਦਾ ਨਦੀ 'ਚ ਉਤਾਰਿਆ ਗਿਆ। ਕਰੀਬ ਤਿੰਨ ਘੰਟੇ ਦੀ ਭਾਲ ਤੋਂ ਬਾਅਦ ਚਾਰਾਂ ਨੌਜਵਨਾਂ ਨੂੰ ਬਾਹਰ ਕੱਢਿਆ ਗਿਆ ਤੇ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾਂ ਦੀ ਪਹਿਚਾਣ ਪ੍ਰਵੀਨ ਕ੍ਰਿਸ਼ਨ ਗੋਪਾਲ ਰਾਜਪੂਤ, ਵਿਨੈ ਪ੍ਰਹਲਾਦ ਬੈਰਾਗੀ, ਆਰੀਅਨ ਚਤੁਰਰਾਮ ਠਾਕੁਰ ਅਤੇ ਪਵੀ ਰਾਜੇਸ਼ ਸ੍ਰੇਸ਼ਠ ਵਜੋਂ ਹੋਈ ਹੈ।ਰਿਤਿਕ ਵੇਦਪ੍ਰਕਾਸ਼ ਸ਼ੁਕਲਾ ਅਤੇ ਆਕਾਸ਼ ਕੁਮਾਰ ਵੀ ਨਾਲ ਗਏ, ਪਰ ਉਹ ਕਿਨਾਰੇ 'ਤੇ ਬੈਠੇ ਰਹੇ।