UP ਦੀ ਵੱਡੀ ਖਬਰ: ਸਹਾਰਨਪੁਰ 'ਚ ਹੋਲੀ ਤੋਂ ਪਹਿਲਾਂ ਦੋ ਧਿਰਾਂ 'ਚ ਆਪਸ ਚ ਭਿੜੀਆਂ, 7 ਜ਼ਖਮੀ
ਪੁਲਿਸ ਨੇ ਮਾਮਲਾ ਕੀਤਾ ਦਰਜ
PHOTO
ਸਹਾਰਨਪੁਰ: ਸਹਾਰਨਪੁਰ ਵਿੱਚ ਦੋ ਬਾਈਕ ਦੀ ਟੱਕਰ ਨੂੰ ਲੈ ਕੇ ਦਲਿਤ ਅਤੇ ਮੁਸਲਿਮ ਭਾਈਚਾਰਿਆਂ ਵਿੱਚ ਲਾਠੀਆਂ ਨਾਲ ਟਕਰਾਅ ਹੋ ਗਿਆ। ਦੋਵਾਂ ਪਾਸਿਆਂ ਦੇ 7 ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਪੁਲਿਸ ਨੇ ਮੁਸਲਿਮ ਸਮਾਜ ਦੇ ਲੋਕਾਂ ਦੇ ਖਿਲਾਫ ਵੀ ਐਸਸੀ-ਐਸਟੀ ਐਕਟ ਦਾ ਮਾਮਲਾ ਦਰਜ ਕੀਤਾ ਹੈ।
ਥਾਣਾ ਫਤੇਜਪੁਰ ਦੇ ਪਿੰਡ ਖੁਜਨੌਰ ਅਤੇ ਪਿੰਡ ਮਾਜਰੀ ਵਿੱਚ ਐਤਵਾਰ ਸ਼ਾਮ ਨੂੰ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਦੋਵੇਂ ਪਾਸੇ ਤੋਂ ਦੋ ਬੱਚੇ ਬਾਈਕ 'ਤੇ ਆ ਰਹੇ ਸਨ। ਜਿਸ ਕਾਰਨ ਦਲਿਤ ਸਾਈਡ ਦੇ ਬੱਚੇ ਦੀ ਮੁਸਲਿਮ ਸਾਈਡ ਦੇ ਬੱਚੇ ਦੀ ਬਾਈਕ ਨਾਲ ਟੱਕਰ ਹੋ ਗਈ। ਦੋਵੇਂ ਡਿੱਗ ਪਏ। ਇਸ ਗੱਲ ਨੂੰ ਲੈ ਕੇ ਦੋਵਾਂ 'ਚ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ਦੇ ਬਜ਼ੁਰਗ ਵੀ ਲੜਨ ਲੱਗ ਪਏ। ਦੋਵਾਂ ਪਾਸਿਆਂ ਤੋਂ ਲਾਠੀਆਂ- ਡੰਡੇ ਚੱਲੇ। ਜਿਸ ਵਿੱਚ ਦਲਿਤ ਪੱਖ ਦੇ 5 ਅਤੇ ਮੁਸਲਿਮ ਪੱਖ ਦੇ 2 ਵਿਅਕਤੀ ਜ਼ਖਮੀ ਹੋ ਗਏ।