Land For Job Scam: ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਰਿਹਾਇਸ਼ ’ਤੇ ਪਹੁੰਚੀ CBI ਦੀ ਟੀਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਘਰ ਦੇ ਅੰਦਰ ਹੀ ਸਨ

CBI Questioning Rabri Devi At Her Patna Home In Land-For-Jobs Case

 

ਪਟਨਾ: ਸੀਬੀਆਈ ਦੀ ਟੀਮ ਰਾਬੜੀ ਦੇਵੀ ਦੀ ਬਿਹਾਰ ਸਥਿਤ ਰਿਹਾਇਸ਼ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦੇ ਬਦਲੇ ਨੌਕਰੀ ਦੇਣ ਦੇ ਮਾਮਲੇ 'ਚ ਸੀਬੀਆਈ ਨੇ ਇਹ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ 15 ਮਾਰਚ ਨੂੰ ਰਾਬੜੀ, ਲਾਲੂ ਯਾਦਵ ਅਤੇ ਮੀਸਾ ਯਾਦਵ ਦੀ ਪੇਸ਼ੀ ਹੋਣ ਜਾ ਰਹੀ ਹੈ। ਸੀਬੀਆਈ ਦੀ ਟੀਮ ਜਦੋਂ ਰਾਬੜੀ ਦੇਵੀ ਦੇ ਘਰ ਪਹੁੰਚੀ ਤਾਂ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਘਰ ਦੇ ਅੰਦਰ ਹੀ ਸਨ।

ਇਹ ਵੀ ਪੜ੍ਹੋ: ਚਾਰ ਸਾਲਾਂ ’ਚ 56 ਫੀਸਦ ਵਧੀ ਘਰੇਲੂ ਗੈਸ ਸਿਲੰਡਰ ਦੀ ਕੀਮਤ, ਸਬਸਿਡੀ ਵਿਚ ਆਈ ਕਮੀ 

ਸੀਬੀਆਈ ਟੀਮ ਨੂੰ ਅਚਾਨਕ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦੱਸ ਦੇਈਏ ਕਿ ਰਾਬੜੀ ਦੇਵੀ ਬਿਹਾਰ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਰਾਬੜੀ ਦੇਵੀ ਦੇ ਘਰ 'ਤੇ ਛਾਪੇਮਾਰੀ ਦੀ ਕਾਰਵਾਈ ਨਹੀਂ ਹੈ, ਸਗੋਂ ਲੈਂਡ ਫਾਰ ਜੌਬ ਘੁਟਾਲੇ ਦੀ ਹੋਰ ਪੁੱਛਗਿੱਛ ਲਈ ਸੀਬੀਆਈ ਦੀ ਟੀਮ ਪਹੁੰਚੀ ਹੈ। ਮਈ 2022 ਵਿਚ ਸੀਬੀਆਈ ਨੇ ਰੇਲਵੇ ਦੇ 'ਨੌਕਰੀ ਲਈ ਜ਼ਮੀਨ' ਘੁਟਾਲੇ ਵਿਚ ਇਕ ਐਫਆਈਆਰ ਦਰਜ ਕੀਤੀ ਸੀ।

ਇਹ ਵੀ ਪੜ੍ਹੋ: ਚੋਰਾਂ ਨੇ ਬੰਦ ਮਕਾਨ ਨੂੰ ਬਣਾਇਆ ਨਿਸ਼ਾਨਾ, 50 ਲੱਖ ਦੇ ਗਹਿਣੇ ਅਤੇ ਕਰੀਬ 2 ਲੱਖ ਨਕਦੀ ਲੈ ਕੇ ਹੋਏ ਫਰਾਰ 

ਐਫਆਈਆਰ ਵਿਚ ਇਲਜ਼ਾਮ ਲਗਾਇਆ ਗਿਆ ਸੀ ਕਿ ਰੇਲਵੇ ਵਿਭਾਗ ਵਿਚ ਨੌਕਰੀ ਦਿਵਾਉਣ ਦੀ ਥਾਂ ਲਾਲੂ ਯਾਦਵ ਅਤੇ ਉਹਨਾਂ ਦੇ ਪਰਿਵਾਰ ਨੂੰ ਜ਼ਮੀਨ ਟਰਾਂਸਫਰ ਕਰ ਦਿੱਤੀ ਗਈ। ਇਹ ਮਾਮਲਾ 2004-2009 ਦੇ ਵਿਚਕਾਰ ਦਾ ਹੈ, ਜਦੋਂ ਲਾਲੂ ਰੇਲ ਮੰਤਰੀ ਸਨ। ਸੀਬੀਆਈ ਐਫਆਈਆਰ ਵਿਚ ਲਾਲੂ, ਪਤਨੀ ਰਾਬੜੀ, ਧੀ ਮੀਸਾ ਅਤੇ ਹੇਮਾ ਦਾ ਨਾਂਅ ਹੈ। ਐਫਆਈਆਰ ਵਿਚ 12 ਹੋਰਾਂ ਦੇ ਨਾਂਅ ਹਨ ਜਿਨ੍ਹਾਂ ਨੇ ਕਥਿਤ ਤੌਰ 'ਤੇ ਜ਼ਮੀਨ ਦੇ ਬਦਲੇ ਨੌਕਰੀਆਂ ਹਾਸਲ ਕੀਤੀਆਂ ਸਨ।

ਇਹ ਵੀ ਪੜ੍ਹੋ: ਫਿਰ ਵਾਪਰਿਆ ਸ਼ਰਧਾ ਵਰਗਾ ਹੱਤਿਆ ਕਾਂਡ: ਪਤੀ ਨੇ ਪਤਨੀ ਦੀ ਲਾਸ਼ ਦੇ ਟੁਕੜੇ ਕਰ ਪਾਣੀ ਦੀ ਟੈਂਕੀ ’ਚ ਸੁੱਟੇ

ਇਲਜ਼ਾਮ ਹੈ ਕਿ ਲਾਲੂ ਪ੍ਰਸਾਦ ਨੇ ਇਕ ਸਾਜ਼ਿਸ਼ ਤਹਿਤ ਆਪਣੇ ਪਰਿਵਾਰ ਦੇ ਨਾਂਅ 'ਤੇ ਲੋਕਾਂ ਤੋਂ ਬਹੁਤ ਘੱਟ ਰੇਟ 'ਤੇ ਜ਼ਮੀਨ ਖਰੀਦੀ ਸੀ। ਲਾਲੂ ਯਾਦਵ ਦੇ ਕਰੀਬੀ ਭੋਲਾ ਯਾਦਵ ਨੂੰ ਸੀਬੀਆਈ ਨੇ ਜੁਲਾਈ 2022 ਵਿਚ ਗ੍ਰਿਫ਼ਤਾਰ ਕੀਤਾ ਸੀ। ਆਰਜੇਡੀ ਦਾ ਕਹਿਣਾ ਹੈ ਕਿ ਸੀਬੀਆਈ ਦੀ ਇਹ ਕਾਰਵਾਈ ਭਾਜਪਾ ਦੁਆਰਾ ਸਪਾਂਸਰ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ।