8 ਦਿਨਾਂ 'ਚ ਉਮੇਸ਼ ਪਾਲ ਕਤਲ ਕਾਂਡ 'ਚ ਦੂਜਾ ਮੁਕਾਬਲਾ: ਉਮੇਸ਼ 'ਤੇ ਪਹਿਲੀ ਗੋਲੀ ਚਲਾਉਣ ਵਾਲਾ ਉਸਮਾਨ ਪੁਲਿਸ ਨੇ ਕੀਤਾ ਢੇਰ
ਉਮੇਸ਼ ਦਾ 24 ਫਰਵਰੀ ਨੂੰ ਕਰੀਬ 7 ਸ਼ੂਟਰਾਂ ਨੇ ਕਤਲ ਕਰ ਦਿੱਤਾ ਸੀ।
ਪ੍ਰਯਾਗਰਾਜ : ਉਮੇਸ਼ ਪਾਲ ਕਤਲ ਕੇਸ ਵਿੱਚ ਯੂਪੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। 8 ਦਿਨਾਂ ਵਿਚ ਇਸ ਕਤਲ ਕਾਂਡ ਵਿੱਚ ਸ਼ਾਮਲ ਦੂਜਾ ਮੁਲਜ਼ਮ ਸ਼ੂਟਰ ਵਿਜੇ ਉਰਫ਼ ਉਸਮਾਨ ਚੌਧਰੀ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਉਸਮਾਨ ਨੇ ਸਭ ਤੋਂ ਪਹਿਲਾਂ ਉਮੇਸ਼ ਪਾਲ 'ਤੇ ਗੋਲੀ ਚਲਾਈ ਸੀ। ਸੀ.ਸੀ.ਟੀ.ਵੀ. ਵਿਚ ਉਸ ਦੀਆਂ ਤਸਵੀਰਾਂ ਕੈਦ ਹੋ ਗਈਆਂ ਸਨ।
8 ਦਿਨਾਂ 'ਚ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ 27 ਫਰਵਰੀ ਨੂੰ ਬਦਮਾਸ਼ ਅਰਬਾਜ਼ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਅਰਬਾਜ਼ ਸ਼ੂਟਰਾਂ ਨੂੰ ਕਾਰ 'ਚ ਬਿਠਾ ਕੇ ਮੌਕੇ 'ਤੇ ਲੈ ਗਿਆ। ਉਮੇਸ਼ ਦਾ 24 ਫਰਵਰੀ ਨੂੰ ਕਰੀਬ 7 ਸ਼ੂਟਰਾਂ ਨੇ ਕਤਲ ਕਰ ਦਿੱਤਾ ਸੀ।
ਹਾਲਾਂਕਿ ਐਂਨਕਾਊਂਟਰ ਦਾ ਮੁਕਾਬਲਾ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ। ਉਸਮਾਨ ਦੀ ਗੋਲੀਬਾਰੀ 'ਚ ਇਕ ਕਾਂਸਟੇਬਲ ਨਰਿੰਦਰ ਵੀ ਜ਼ਖਮੀ ਹੋ ਗਿਆ, ਜਦਕਿ ਜਵਾਬੀ ਗੋਲੀਬਾਰੀ 'ਚ ਉਸਮਾਨ ਨੂੰ ਗੋਲੀ ਲੱਗ ਗਈ। ਪੁਲਿਸ ਨੇ ਉਸ ਨੂੰ ਤੁਰੰਤ ਐਸਆਰਐਨ ਹਸਪਤਾਲ ਵਿਚ ਦਾਖਲ ਕਰਵਾਇਆ। ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।