ਸੈਲਾਨੀਆਂ ਨੇ ਹਿਮਾਚਲ 'ਚ ਕੀਤੀ ਗੁੰਡਾਗਰਦੀ, ਬਾਜ਼ਾਰ 'ਚ ਭੰਨਤੋੜ, ਕਾਰਾਂ ਦੇ ਸ਼ੀਸ਼ੇ ਤੋੜੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮਣੀਕਰਨ 'ਚ ਕਈ ਘਰਾਂ ਦੇ ਸ਼ੀਸ਼ੇ ਟੁੱਟੇ ਹੋਣ ਦੀ ਸੂਚਨਾ ਮਿਲੀ। ਬਾਜ਼ਾਰ ਅਤੇ ਪਿੰਡ ਵਿਚ ਡਰ ਦਾ ਮਾਹੌਲ ਹੈ।  

Tourists committed hooliganism in Himachal, vandalized in the market, broke the windows of cars

ਕੁੱਲੂ - ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਧਾਰਮਿਕ ਕਸਬੇ ਮਣੀਕਰਨ ਵਿਚ ਕੁੱਝ ਸੈਲਾਨੀਆਂ ਨੇ ਹੰਗਾਮਾ ਕੀਤਾ। ਦੇਰ ਰਾਤ ਬਾਜ਼ਾਰ ਵਿਚ ਸ਼ਰੇਆਮ ਹੰਗਾਮਾ ਹੋਇਆ। ਉਹਨਾਂ ਨੇ ਕੁਝ ਲੋਕਾਂ ਦੀ ਕੁੱਟਮਾਰ ਵੀ ਕੀਤੀ। ਲੋਕਾਂ ਦੇ ਘਰਾਂ ਅਤੇ ਕਾਰਾਂ 'ਤੇ ਪਥਰਾਅ ਕੀਤਾ ਗਿਆ ਅਤੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

ਸਥਾਨਕ ਲੋਕਾਂ ਅਨੁਸਾਰ ਝੰਡੇ ਲੈ ਕੇ ਆਏ ਕੁਝ ਨੌਜਵਾਨਾਂ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ। ਉਨ੍ਹਾਂ ਨੇ ਬਾਜ਼ਾਰ ਵਿਚ ਜਾ ਕੇ ਹੰਗਾਮਾ ਮਚਾ ਦਿੱਤਾ। ਰਸਤੇ ਵਿਚ ਉਹ ਜਿਹਨਾਂ ਨੂੰ ਵੀ ਮਿਲਦੇ ਸੀ, ਉਸ ਦੀ ਕੁੱਟਮਾਰ ਕਰ ਦਿੰਦੇ ਸੀ। ਮਣੀਕਰਨ 'ਚ ਕਈ ਘਰਾਂ ਦੇ ਸ਼ੀਸ਼ੇ ਟੁੱਟੇ ਹੋਣ ਦੀ ਸੂਚਨਾ ਮਿਲੀ। ਬਾਜ਼ਾਰ ਅਤੇ ਪਿੰਡ ਵਿਚ ਡਰ ਦਾ ਮਾਹੌਲ ਹੈ।  

 ਇਹ ਵੀ ਪੜ੍ਹੋ - ਫਿਰ ਵਾਪਰਿਆ ਸ਼ਰਧਾ ਵਰਗਾ ਹੱਤਿਆ ਕਾਂਡ: ਪਤੀ ਨੇ ਪਤਨੀ ਦੀ ਲਾਸ਼ ਦੇ ਟੁਕੜੇ ਕਰ ਪਾਣੀ ਦੀ ਟੈਂਕੀ ’ਚ ਸੁੱਟੇ 

ਪ੍ਰਾਪਤ ਜਾਣਕਾਰੀ ਅਨੁਸਾਰ ਹੰਗਾਮਾ ਕਰ ਰਹੇ ਨੌਜਵਾਨ ਮਣੀਕਰਨ ਪੁਲ 'ਤੇ ਇਕੱਠੇ ਹੋ ਗਏ ਅਤੇ ਫਿਰ ਹੰਗਾਮਾ ਕਰਦੇ ਹੋਏ ਬਾਜ਼ਾਰ 'ਚ ਆ ਗਏ। ਉਹ ਜ਼ਬਰਦਸਤੀ ਇੱਕ ਢਾਬੇ ਵਿਚ ਦਾਖਲ ਹੋ ਗਏ ਅਤੇ ਉੱਥੇ ਮੌਜੂਦ ਲੋਕਾਂ ਦੀ ਕੁੱਟਮਾਰ ਵੀ ਕੀਤੀ। ਇਹ ਘਟਨਾ ਰਾਤ ਕਰੀਬ 12 ਵਜੇ ਵਾਪਰੀ। ਜ਼ਿਕਰਯੋਗ ਹੈ ਕਿ ਮਣੀਕਰਨ ਘਾਟੀ 'ਚ ਇਸ ਘਟਨਾ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰੇ ਸੈਲਾਨੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਹੰਗਾਮੇ ਦੀ ਵੀਡੀਓ ਵੀ ਸਾਹਮਣੇ ਆਈ ਹੈ। 

ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੇ ਵੀ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਘਟਨਾ ਵਾਲੀ ਜਗ੍ਹਾ 'ਤੇ ਸਥਿਤੀ ਪੂਰੀ ਤਰ੍ਹਾਂ ਸ਼ਾਤ ਹੈ। ਉਹਨਾਂ ਨੇ ਲੋਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ। ਹਿਮਾਚਲ ਦੇ ਡੀਜੀਪੀ ਨਾਲ ਗੱਲਬਾਤ ਕੀਤੀ ਗਈ ਹੈ। ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਮਿਲ ਕੇ ਕੰਮ ਕਰ ਰਹੇ ਹਾਂ। 

ਹਿਮਾਚਲ ਪੁਲਿਸ ਨੇ ਵੀ ਮਣੀਕਰਨ ਵਿਚ ਆਏ ਸੈਲਾਨੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਬਾਰੇ ਪੰਜਾਬ ਸਰਕਾਰ ਨੂੰ ਜਾਣੂ ਕਰਵਾਇਆ ਹੈ। ਹਿਮਾਚਲ ਪੁਲਿਸ ਦੇ ਡੀਜੀਪੀ ਸੰਜੇ ਕੁੰਡੂ ਨੇ ਇਹ ਜਾਣਕਾਰੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਦਿੱਤੀ। ਇਸ ਤੋਂ ਇਲਾਵਾ ਹਿਮਾਚਲ ਸਰਕਾਰ ਦੇ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਨੂੰ ਵੀ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਡੀਜੀਪੀ ਦਾ ਕਹਿਣਾ ਹੈ ਕਿ ਦੇਵਭੂਮੀ ਵਿਚ ਇਸ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡੀਆਈਜੀ ਸੈਂਟਰਲ ਰੇਂਜ ਮਧੂਸੂਦਨ ਸ਼ਰਮਾ ਅਤੇ ਐਸਪੀ ਕੁੱਲੂ ਸਾਕਸ਼ੀ ਵਰਮਾ ਘਟਨਾ ਸਥਾਨ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕਰ ਰਹੇ ਹਨ।