Samata Express ਟਰੇਨ ’ਚ ਸੀਟ ਦੇ ਹੇਠਾਂ ਬੋਰੀਆਂ ’ਚ ਮਿਲੀ ਇਕ ਕਰੋੜ ਦੀ ਚਾਂਦੀ 

ਏਜੰਸੀ

ਖ਼ਬਰਾਂ, ਰਾਸ਼ਟਰੀ

Samata Express Train news:ਨਾਗਪੁਰ ਤੋਂ ਆਗਰਾ ਲਿਜਾ ਰਿਹਾ ਸੀ ਨੌਜਵਾਨ, ਪੁਲਿਸ ਨੇ ਕੀਤਾ ਕਾਬੂ 

Samata Express: 90 kg of silver found in bags under the seat in the train

 

Samata Express Train news: ਉੱਤਰ ਪ੍ਰਦੇਸ਼ ਦੇ ਝਾਂਸੀ ਰੇਲਵੇ ਸਟੇਸ਼ਨ ’ਤੇ ਸਮਤਾ ਐਕਸਪ੍ਰੈੱਸ ਦੇ ਜਨਰਲ ਕੋਚ ਦੀ ਤਲਾਸ਼ੀ ਦੌਰਾਨ ਸੀਟ ਦੇ ਹੇਠਾਂ ਬੋਰੀਆਂ ’ਚ 90 ਕਿਲੋ ਚਾਂਦੀ ਮਿਲੀ। ਬੋਰੀਆਂ ’ਚ 90 ਚਾਂਦੀ ਦੀਆਂ ਸਲੈਬਾਂ ਦੇਖ ਕੇ ਸੁਰੱਖਿਆ ਕਰਮਚਾਰੀ ਹੈਰਾਨ ਰਹਿ ਗਏ। ਸੁਰੱਖਿਆ ਬਲਾਂ ਨੇ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਹਿਰਾਸਤ ’ਚ ਲਏ ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਚਾਂਦੀ ਨੂੰ ਨਾਗਪੁਰ ਤੋਂ ਆਗਰਾ ਲਿਜਾਇਆ ਜਾ ਰਿਹਾ ਸੀ। ਇਸ ਦੀ ਅੰਦਾਜ਼ਨ ਕੀਮਤ ਇਕ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਨਾਗਪੁਰ ਤੋਂ ਨਿਜ਼ਾਮੁਦੀਨ ਜਾ ਰਹੀ ਸਮਤਾ ਐਕਸਪ੍ਰੈਸ ਬੁੱਧਵਾਰ ਸਵੇਰੇ 11 ਵਜੇ ਝਾਂਸੀ ਪਹੁੰਚੀ। ਜੀਆਰਪੀ ਅਤੇ ਆਰਪੀਐਫ਼ ਨੇ ਸਾਂਝੇ ਤੌਰ ’ਤੇ ਜਨਰਲ ਕੋਚ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਕਾਰਵਾਈ ਦੌਰਾਨ ਇੱਕ ਜਨਰਲ ਕੋਚ ਵਿੱਚ ਇੱਕ ਸੀਟ ਦੇ ਹੇਠਾਂ ਸ਼ੱਕੀ ਢੰਗ ਨਾਲ ਰੱਖੇ ਦੋ ਬੋਰੀਆਂ ਅਤੇ ਇੱਕ ਬੈਗ ਮਿਲਿਆ। ਜਦੋਂ ਬੋਰੀਆਂ ਖੋਲ੍ਹੀਆਂ ਗਈਆਂ ਤਾਂ ਸੁਰੱਖਿਆ ਬਲ ਹੈਰਾਨ ਰਹਿ ਗਏ। ਬੋਰੀਆਂ ’ਚ ਗੱਤੇ ਡੱਬਿਆਂ ਦੇ ਅੰਦਰ ਚਾਂਦੀ ਦੀਆਂ 90 ਸਲੈਬਾਂ ਰੱਖੀਆਂ ਹੋਈਆਂ ਸਨ। ਬੈਗ ਵਿਚ ਵੱਡੀ ਮਾਤਰਾ ਵਿਚ ਗਿੱਟੇ ਵੀ ਰੱਖੇ ਸਨ। ਕੋਲ ਬੈਠੇ ਇਕ ਨੌਜਵਾਨ ਤੋਂ ਇਸ ਸਬੰਧੀ ਦਸਤਾਵੇਜ਼ ਮੰਗੇ ਗਏ ਪਰ ਉਹ ਦਿਖਾ ਨਹੀਂ ਸਕਿਆ।

ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਨੌਜਵਾਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਹੋਈ ਚਾਂਦੀ ਦੀ ਕੀਮਤ 1 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਦੋਂ ਜੀਆਰਪੀ ਥਾਣਾ ਇੰਚਾਰਜ ਯੋਗਿੰਦਰ ਪ੍ਰਤਾਪ ਸਿੰਘ ਅਤੇ ਆਰਪੀਐਫ ਥਾਣਾ ਇੰਚਾਰਜ ਰਵਿੰਦਰ ਕੁਮਾਰ ਕੌਸ਼ਿਕ ਨੇ ਕਮਰਸ਼ੀਅਲ ਟੈਕਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਚਾਂਦੀ ਦਾ ਤੋਲ ਕੀਤਾ ਤਾਂ ਬੋਰੀਆਂ ਵਿੱਚੋਂ 90 ਕਿਲੋ 500 ਗ੍ਰਾਮ ਚਾਂਦੀ ਨਿਕਲੀ। ਬੈਗ ਵਿੱਚ ਪੰਜ ਕਿੱਲੋ ਵਜ਼ਨ ਦੇ ਚਾਂਦੀ ਦੇ ਗਿੱਟੇ ਸਨ। ਕੁਝ ਰਸੀਦਾਂ ਵੀ ਮਿਲੀਆਂ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੜੇ ਗਏ ਨੌਜਵਾਨ ਰਾਹੁਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਨਾਗਪੁਰ ਤੋਂ ਚਾਂਦੀ ਲੈ ਕੇ ਆਗਰਾ ਜਾ ਰਿਹਾ ਸੀ। 

(For more news apart from Railways Latest News, stay tuned to Rozana Spokesman)