ਸੁਪਰੀਮ ਕੋਰਟ ਦਾ ਕੰਪਨੀ ਨੂੰ ਹੁਕਮ : ਪਤੀ ਦੀ ਤਨਖ਼ਾਹ ਕੱਟੋ ਤੇ ਪਤਨੀ ਦੇ ਖਾਤੇ ਵਿਚ ਪਾਉ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

। ਸੁਪਰੀਮ ਕੋਰਟ ਦੇ ਰਿਕਾਰਡ ਅਨੁਸਾਰ ਜੋੜੇ ਦੀ ਚਾਰ ਸਾਲ ਦੀ ਧੀ ਹੈ, ਜਿਸ ਦੀ ਦੇਖਭਾਲ ਸਿਰਫ਼ ਮਾਂ ਕਰਦੀ ਹੈ।

Supreme Court orders company to deduct husband's salary and deposit it in wife's account

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪਤਨੀ ਅਤੇ ਨਾਬਾਲਗ ਧੀ ਦੇ ਗੁਜ਼ਾਰਾ ਭੱਤਾ ਨਾਲ ਜੁੜੇ ਮਾਮਲੇ ਵਿਚ ਸਖ਼ਤ ਰੁਖ਼ ਅਪਣਾਉਂਦੇ ਹੋਏ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਪਤੀ ਦੇ ਮਾਲਕ (ਕੰਪਨੀ) ਨੂੰ ਹਰ ਮਹੀਨੇ ਉਸ ਦੀ ਤਨਖਾਹ ਵਿਚੋਂ 25,000 ਕੱਟਣ ਅਤੇ ਇਸ ਨੂੰ ਸਿੱਧੇ ਪਤਨੀ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰਨ ਦੇ ਨਿਰਦੇਸ਼ ਦਿਤੇ ਹਨ।

ਜਸਟਿਸ ਜੀਬੀ ਪਦਰੀਵਾਲ ਅਤੇ ਕੇਵੀ ਵਿਸ਼ਵਨਾਥ ਦੇ ਬੈਂਚ ਨੇ ਇਹ ਹੁਕਮ ਅਦਾਲਤ ਦੇ ਇਹ ਪਤਾ ਲੱਗਣ ਤੋਂ ਬਾਅਦ ਜਾਰੀ ਕੀਤਾ ਕਿ ਪਤੀ ਲਗਾਤਾਰ ਅਦਾਲਤ ਦੇ ਹੁਕਮਾਂ ਦੀ ਅਣਦੇਖੀ ਕਰ ਰਿਹਾ ਹੈ ਅਤੇ ਅਪਣੀ ਪਤਨੀ ਨੂੰ ਕੋਈ ਗੁਜ਼ਾਰਾ ਭੱਤਾ ਨਹੀਂ ਦੇ ਰਿਹਾ ਹੈ। ਸੁਪਰੀਮ ਕੋਰਟ ਦੇ ਰਿਕਾਰਡ ਅਨੁਸਾਰ ਜੋੜੇ ਦੀ ਚਾਰ ਸਾਲ ਦੀ ਧੀ ਹੈ, ਜਿਸ ਦੀ ਦੇਖਭਾਲ ਸਿਰਫ਼ ਮਾਂ ਕਰਦੀ ਹੈ। ਪਿਛਲੇ ਚਾਰ ਸਾਲਾਂ ਤੋਂ ਪਤੀ ਨੇ ਧੀ ਦੇ ਪਾਲਣ-ਪੋਸ਼ਣ ਵਿਚ ਨਾ ਤਾਂ ਕੋਈ ਵਿੱਤੀ ਯੋਗਦਾਨ ਪਾਇਆ ਹੈ ਅਤੇ ਨਾ ਹੀ ਉਸ ਨੂੰ ਮਿਲਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਅਦਾਲਤ ਨੇ ਕਿਹਾ ਕਿ ਬੱਚੇ ਦੀ ਭਲਾਈ ਸਭ ਤੋਂ ਮਹੱਤਵਪੂਰਨ ਹੈ ਅਤੇ ਅਜਿਹੀ ਸਥਿਤੀ ਵਿਚ ਅਦਾਲਤ ਨੂੰ ਸਖ਼ਤ ਕਾਰਵਾਈ ਕਰਨੀ ਪੈਂਦੀ ਹੈ। ਵਿਚੋਲਗੀ ਦੀ ਵੀ ਪਾਲਣਾ ਨਹੀਂ ਕੀਤੀ ਗਈ। ਪਹਿਲਾਂ, ਸੁਪਰੀਮ ਕੋਰਟ ਨੇ ਦੋਵਾਂ ਧਿਰਾਂ ਨੂੰ ਵਿਚੋਲਗੀ ਲਈ ਭੇਜਿਆ ਸੀ ਅਤੇ ਉਨ੍ਹਾਂ ਨੂੰ ਵਿਆਹ ਖਤਮ ਕਰਨ ਲਈ ਇਕਮੁਸ਼ਤ ਸਮਝੌਤੇ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਕਿਹਾ ਸੀ। ਇਕ ਅੰਤਰਿਮ ਪ੍ਰਬੰਧ ਵਜੋਂ, ਪਤੀ ਨੂੰ ਵਿਚੋਲਗੀ ਦੌਰਾਨ ਅਪਣੀ ਪਤਨੀ ਅਤੇ ਬੱਚਿਆਂ ਦੇ ਯਾਤਰਾ ਖਰਚਿਆਂ ਨੂੰ ਪੂਰਾ ਕਰਨ ਲਈ 25,000 ਜਮ੍ਹਾ ਕਰਨ ਦਾ ਨਿਰਦੇਸ਼ ਦਿਤਾ ਗਿਆ ਸੀ, ਪਰ ਪਤੀ ਨੇ ਇਸ ਆਦੇਸ਼ ਦੀ ਵੀ ਪਾਲਣਾ ਨਹੀਂ ਕੀਤੀ। (ਏਜੰਸੀ)