ਗੁਜਰਾਤ ਵਿਚ ਬਾਰਸ਼ ਕਾਰਨ 9 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਜਰਾਤ ਵਿਚ ਪਿਛਲੇ ਦੋ ਦਿਨ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਮਰਨ ਵਾਲਿਆਂ ਦੀ ਗਿਣਤੀ 9 ਹੋ ਚੁੱਕੀ ਹੈ ਅਤੇ ਕੌਮੀ ਆਫ਼ਤ ਪ੍ਰਬੰਧਨ ਇਕਾਈ ਦੇ ਦਸਤੇ ਅਤੇ ਹਵਾਈ ਫ਼ੌਜ ਨੇ...

Rain

ਅਹਿਮਦਾਬਾਦ, 16 ਜੁਲਾਈ : ਗੁਜਰਾਤ ਵਿਚ ਪਿਛਲੇ ਦੋ ਦਿਨ ਤੋਂ ਪੈ ਰਹੀ ਭਾਰੀ ਬਾਰਸ਼ ਕਾਰਨ ਮਰਨ ਵਾਲਿਆਂ ਦੀ ਗਿਣਤੀ 9 ਹੋ ਚੁੱਕੀ ਹੈ ਅਤੇ ਕੌਮੀ ਆਫ਼ਤ ਪ੍ਰਬੰਧਨ ਇਕਾਈ ਦੇ ਦਸਤੇ ਅਤੇ ਹਵਾਈ ਫ਼ੌਜ ਨੇ 400 ਜਣਿਆਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ।
ਸੂਬੇ ਦੇ ਕਈ ਇਲਾਕਿਆਂ, ਖ਼ਾਸ ਤੌਰ 'ਤੇ ਸੌਰਾਸ਼ਟਰ ਅਤੇ ਕੱਛ ਵਿਚ ਅੱਜ ਬਾਰਸ਼ ਨਹੀਂ ਹੋਈ ਜਿਸ ਨਾਲ ਰਾਹਤ ਕਾਰਜਾਂ ਦੀ ਰਫ਼ਤਾਰ ਤੇਜ਼ ਕੀਤੀ ਜਾ ਸਕੀ। ਗੁਜਰਾਮ ਦੇ ਮਾਲੀਆ ਮੰਤਰੀ ਭੁਪਿੰਦਰ ਸਿੰਘ ਨੇ ਮੋਰਬੀ, ਸੁਰਿੰਦਰ ਨਗਰ, ਰਾਜਕੋਟ, ਜਾਮ ਨਗਰ ਅਤੇ ਕੱਛ ਇਲਾਕਿਆਂ ਵਿਚ ਸਥਿਤੀ ਜਾਇਜ਼ਾ ਲੈਣ ਲਈ ਗਾਂਧੀਨਗਰ ਵਿਚ ਬਣੇ ਕੌਮੀ ਆਫ਼ਤ ਪ੍ਰਬੰਧਨ ਕੇਂਦਰ ਦਾ ਦੌਰਾ ਕੀਤਾ।
ਉਨ੍ਹਾਂ ਕਿਹਾ ਕਿ ਆਫ਼ਤ ਪ੍ਰਬੰਧਨ ਇਕਾਈ ਦੇ ਦਸਤੇ ਅਤੇ ਹਵਾਈ ਫ਼ੌਜ ਦੀ ਮਦਦ ਨਾਲ ਰਾਜ ਦੇ ਵੱਖ-ਵੱਖ ਇਲਾਕਿਆਂ ਵਿਚੋਂ 405 ਜਣਿਆਂ ਨੂੰ ਬਚਾਇਆ ਗਿਆ। ਹੁਣ ਤਕ 9 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਹਜ਼ਾਰਾਂ ਲੋਕ ਹੜ੍ਹਾਂ ਵਰਗੀ ਸਥਿਤੀ ਕਾਰਨ ਪ੍ਰਭਾਵਤ ਹੋਏ ਹਨ। ਉਨ੍ਹਾਂ ਕਿਹਾ ਕਿ ਜਾਮਨਗਰ ਦੀ ਜੋਦੀਆ ਤਹਿਸੀਲ ਵਿਚ 40 ਜਣਿਆਂ ਨੂੰ ਬਚਾਇਆ ਗਿਆ ਜਦਕਿ ਇਕ ਹੈਲੀਕਾਪਟਰ ਰਾਹੀਂ ਸੁਰਿੰਦਰ ਨਗਰ ਤੋਂ ਸੱਤ ਜਣਿਆਂ ਨੂੰ ਸੁਰੱਖਿਅਤ ਸਥਾਨ 'ਤੇ ਲਿਆਂਦਾ ਗਿਆ।
ਇਸੇ ਦਰਮਿਆਨ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਵਿਚ ਸੂਬੇ ਵਿਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। (ਪੀਟੀਆਈ)