2016 ਵਿਚ ਸੜਕ ਹਾਦਸਿਆਂ ਨੇ ਨਿਗਲੀਆਂ 1.50 ਲੱਖ ਜ਼ਿੰਦਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਵਿਚ ਕਿਰੀਟ ਪੀ ਸੋਲੰਕੀ ਦੇ ਸਵਾਲ ਦੇ ਜਵਾਬ ਵਿਚ ਸੜਕ ਤੇ ਆਵਾਜਾਈ ਰਾਜ ਮੰਤਰੀ ਮਨਮੁਖ ਮਾਂਡਵਿਆ ਨੇ ਇਹ ਜਾਣਕਾਰੀ ਦਿਤੀ।

Accident

ਸਰਕਾਰ ਨੇ ਅੱਜ ਦਸਿਆ ਕਿ ਸਾਲ 2016 ਵਿਚ ਦੇਸ਼ ਭਰ ਵਿਚ 4.80 ਲੱਖ ਤੋਂ ਵੱਧ ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚ 1.50 ਲੱਖ ਤੋਂ ਵੱਧ ਮੌਤਾਂ ਹੋਈਆਂ। ਲੋਕ ਸਭਾ ਵਿਚ ਕਿਰੀਟ ਪੀ ਸੋਲੰਕੀ ਦੇ ਸਵਾਲ ਦੇ ਜਵਾਬ ਵਿਚ ਸੜਕ ਤੇ ਆਵਾਜਾਈ ਰਾਜ ਮੰਤਰੀ ਮਨਮੁਖ ਮਾਂਡਵਿਆ ਨੇ ਇਹ ਜਾਣਕਾਰੀ ਦਿਤੀ।

 ਮੰਤਰੀ ਨੇ ਕਿਹਾ ਕਿ ਸਾਲ 2016 ਵਿਚ 4,80,652 ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿਚ 1,50,785 ਲੋਕਾਂ ਦੀ ਮੌਤ ਹੋਈ। ਸਾਲ 2015 ਵਿਚ 5,01,423 ਸੜਕ ਹਾਦਸੇ ਵਾਪਰੇ ਅਤੇ ਇਨ੍ਹਾਂ ਵਿਚ ਕੁਲ 1,46,133 ਲੋਕਾਂ ਦੀ ਜਾਨ ਗਈ।                  (ਏਜੰਸੀ)