ਰੱਖਿਆ ਮੰਤਰਾਲੇ ਦੀ ਵੈਬਸਾਈਟ ਹੈਕ, ਪੇਜ਼ 'ਤੇ ਦਿਖਾਈ ਦੇ ਰਿਹੈ 'ਚੀਨੀ ਭਾਸ਼ਾ ਦਾ ਸ਼ਬਦ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖਿਆ ਮੰਤਰਾਲੇ ਦੇ ਵੈਬਸਾਈਟ ਨੂੰ ਕਿਸੇ ਨੇ ਹੈਕ ਕਰ ਲਿਆ ਹੈ। ਚੀਨ 'ਤੇ ਇਸ ਵੈਬਸਾਈਟ ਨੂੰ ਹੈਕ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ ...

Indian Defence website hacked chinese characters show home page

ਨਵੀਂ ਦਿੱਲੀ : ਰੱਖਿਆ ਮੰਤਰਾਲੇ ਦੇ ਵੈਬਸਾਈਟ ਨੂੰ ਕਿਸੇ ਨੇ ਹੈਕ ਕਰ ਲਿਆ ਹੈ। ਚੀਨ 'ਤੇ ਇਸ ਵੈਬਸਾਈਟ ਨੂੰ ਹੈਕ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਵੈਬਸਾਈਟ ਦੇ ਹੋਮ ਪੇਜ਼ 'ਤੇ ਚੀਨੀ ਸ਼ਬਦ ਦਿਖਾਈ ਦੇ ਰਿਹਾ ਹੈ। ਵੈਬਸਾਈਟ ਨੂੰ ਖੋਲ੍ਹਣ 'ਤੇ ਮਨਿਸਟਰੀ ਆਫ਼ ਡਿਫੈਂਸ ਅੰਗਰੇਜ਼ੀ ਵਿਚ ਅਤੇ ਹਿੰਦੀ ਵਿਚ ਰੱਖਿਆ ਮੰਤਰਾਲਾ ਲਿਖਿਆ ਦਿਖਾਈ ਦੇ ਰਿਹਾ ਹੈ। 

ਪੇਜ਼ ਖੁੱਲ੍ਹਣ ਵਿਚ ਵੀ ਕਾਫ਼ੀ ਸਮਾਂ ਲੈ ਰਿਹਾ ਹੈ। ਹਾਲਾਂਕਿ ਪੇਜ਼ ਖੁੱਲ੍ਹਣ 'ਤੇ 'ਐਰਰ' ਦੇ ਨਾਲ ਇਕ ਲਾਈਨ ਵਿਚ ਮੈਸੇਜ਼ ਦਿਖਾਈ ਦੇ ਰਿਹਾ ਹੈ, ''ਵੈਬਸਾਈਟ ਵਿਚ ਅਚਾਨਕ ਕੋਈ ਸਮੱਸਿਆ ਆ ਗਈ ਹੈ, ਕ੍ਰਿਪਾ ਕਰ ਕੇ ਥੋੜ੍ਹੀ ਦੇਰ ਬਾਅਦ ਦੁਬਾਰਾ ਕੋਸ਼ਿਸ਼ ਕਰੋ।''

ਦਸ ਦਈਏ ਕਿ ਭਾਰਤੀ ਰੱਖਿਆ ਮੰਤਰਾਲੇ ਦੀ ਵੈਬਸਾਈਟ https://mod.gov.in ਹੈ। ਸ਼ੁੱਕਰਵਾਰ ਸ਼ਾਮ ਨੂੰ ਕਰੀਬ 4:30 ਵਜੇ ਰੱਖਿਆ ਮੰਤਰਾਲੇ ਦੀ ਵੈਬਸਾਈਟ ਹੈਕ ਹੋਣ ਦੀ ਖ਼ਬਰ ਸਾਹਮਣੇ ਆਈ। ਇਕ ਨਿਊਜ਼ ਰਿਪੋਰਟ ਮੁਤਾਬਕ ਵੈਬਸਾਈਟ 'ਤੇ ਦਿਖਾਈ ਦੇ ਰਿਹਾ ਚੀਨੀ ਕਰੈਕਟਰ ਹੈ। ਅਜਿਹੇ ਵਿਚ ਤਰ੍ਹਾਂ-ਤਰ੍ਹਾਂ ਸ਼ੱਕ ਪ੍ਰਗਟਾਏ ਜਾ ਰਹੇ ਹਨ। 

ਉਂਝ ਅਜੇ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ। ਵੈਬਸਾਈਟ 'ਤੇ ਦਿਖਾਈ ਦੇ ਰਹੇ ਚੀਨੀ ਸ਼ਬਦ ਦਾ ਮਤਲਬ 'ਹੋਮ' ਦਸਿਆ ਜਾ ਰਿਹਾ ਹੈ। ਇਸ ਦੌਰਾਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਵੈਬਸਾਈਟ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਉਚਿਤ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।