ਸਿੱਖ ਕਤਲੇਆਮ ਦਾ ਮਾਮਲਾ ਜਗਦੀਸ਼ ਟਾਈਟਲਰ ਵਿਰੁਧ 21 ਜੁਲਾਈ ਨੂੰ ਸੁਣਵਾਈ ਕਰੇਗੀ ਅਦਾਲਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਇਕ ਅਦਾਲਤ ਨੇ ਅੱਜ ਕਿਹਾ ਕਿ ਉਹ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ਦੀ ਸੁਣਵਾਈ 21 ਜੁਲਾਈ ਨੂੰ ਕਰੇਗੀ ਜਿਸ ਵਿਚ ਸੀਬੀਆਈ ਨੇ ਕਾਂਗਰਸੀ ਆਗੂ..

Jagdish Tytler

ਨਵੀਂ ਦਿੱਲੀ, 18 ਜੁਲਾਈ : ਦਿੱਲੀ ਦੀ ਇਕ ਅਦਾਲਤ ਨੇ ਅੱਜ ਕਿਹਾ ਕਿ ਉਹ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ਦੀ ਸੁਣਵਾਈ 21 ਜੁਲਾਈ ਨੂੰ ਕਰੇਗੀ  ਜਿਸ ਵਿਚ ਸੀਬੀਆਈ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਾ ਝੂਠ ਫੜਨ ਵਾਲਾ ਟੈਸਟ ਕਰਨ ਦੀ ਇਜਾਜ਼ਤ ਮੰਗੀ ਹੈ ਜਦਕਿ ਟਾਈਟਲਰ ਨੂੰ ਇਸ ਮਾਮਲੇ ਵਿਚ ਤਿੰਨ ਵਾਰ ਕਲੀਨ ਚਿਟ ਮਿਲ ਚੁੱਕੀ ਹੈ।
ਅਦਾਲਤ ਨੇ ਝੂਠ ਫੜਨ ਵਾਲੀ ਜਾਂਚ ਕਰਵਾਉਣ ਲਈ ਸ਼ਰਤ ਆਧਾਰਤ ਸਹਿਮਤੀ ਦੇਣ ਵਾਲੇ ਵਿਵਾਦਤ ਹਥਿਆਰ ਡੀਲਰ ਅਤੇ ਅਭਿਸ਼ੇਕ ਵਰਮਾ ਦੀ ਜਾਂਚ ਤਕ 24 ਘੰਟੇ ਸੁਰੱਖਿਆ ਪ੍ਰਦਾਨ ਕਰਨ ਵਾਲੀ ਪਟੀਸ਼ਨ 'ਤੇ ਸੀਬਆਈ ਦੇ ਜਾਂਚ ਅਧਿਕਾਰੀ ਤੋਂ ਜਵਾਬ ਮੰਗਿਆ ਹੈ। ਵਧੀਕ ਚੀਫ਼ ਮੈਟਰੋਪਾਲੀਟਨ ਮੈਜਿਸਟ੍ਰੇਟ ਸ਼ਿਵਾਲੀ ਸ਼ਰਮਾ ਨੇ ਇਸ ਤੋਂ ਪਹਿਲਾਂ ਅਭਿਸ਼ੇਕ ਵਰਮਾ ਨੂੰ ਇਸ ਬਾਰੇ ਲਿਖਤੀ ਅਰਜ਼ੀ ਦਾਖ਼ਲ ਕਰਨ ਵਾਸਤੇ ਕਿਹਾ ਸੀ ਅਤੇ ਜਾਂਚ ਅਧਿਕਾਰੀ ਦਾ ਜਵਾਬਾ ਮੰਗਿਆ ਸੀ। ਵਰਮਾ ਨੇ ਖ਼ੁਦ ਨੂੰ ਅਤੇ ਪਰਵਾਰ ਨੂੰ ਗੰਭੀਰ ਖ਼ਤਰਾ ਦਸਦਿਆਂ 24 ਘੰਟੇ ਸੁਰੱਖਿਆ ਦਿਤੇ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਅਦਾਲਤ ਵਿਚ ਪੀੜਤਾਂ ਦੇ ਵਕੀਲ ਵਲੋਂ ਦਿਤੇ ਗਏ ਸੁਝਾਅ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਸੀ ਕਿ ਖ਼ਤਰੇ ਨੂੰ ਵੇਖਦਿਆਂ ਇਸ ਦਾ ਮੁੜ ਮੁਲਾਂਕਣ ਕੀਤੇ ਜਾਣ ਮਗਰੋਂ ਪਾਲੀਗ੍ਰਾਫ਼ ਟੈਸਟ ਹੋਣ ਤਕ 24 ਘੰਟੇ ਸੁਰੱਖਿਆ ਪ੍ਰਦਾਨ ਕਰਨ ਦੀ ਹਦਾਇਤ ਦਿਤੀ ਸੀ।
(ਪੀਟੀਆਈ)