ਜਪਾਨ ‘ਚ ਅਚਾਨਕ ਵਧੇ ਕਰੋਨਾ ਦੇ ਮਾਮਲੇ, 6 ਮਹੀਨੇ ਲਈ ਲਾਗੂ ਹੋ ਸਕਦੀ ਹੈ ਐਮਰਜੈਂਸੀ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੀ ਦੁਨੀਆ ਵਿਚ ਕਰੋਨਾ ਵਾਇਰਸ ਹੁਣ ਅੱਗ ਵਾਂਗ ਫੈਲਦਾ ਜਾ ਰਿਹਾ ਹੈ ਜਿਸ ਦੇ ਨਾਲ ਹੁਣ ਤੱਕ ਪੂਰੀ ਦੁਨੀਆਂ ਵਿਚ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ।

japan coronavirus

ਨਵੀਂ ਦਿੱਲੀ : ਪੂਰੀ ਦੁਨੀਆ ਵਿਚ ਕਰੋਨਾ ਵਾਇਰਸ ਹੁਣ ਅੱਗ ਵਾਂਗ ਫੈਲਦਾ ਜਾ ਰਿਹਾ ਹੈ ਜਿਸ ਦੇ ਨਾਲ ਹੁਣ ਤੱਕ ਪੂਰੀ ਦੁਨੀਆਂ ਵਿਚ 10 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਜਪਾਨ ਵਿਚ ਵੀ ਹੁਣ ਇਹ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਲਈ ਦੇਸ਼ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਦੇਖ ਜਪਾਨ ਵਿਚ ਐਮਰਜੈਂਸੀ ਦੀ ਘੋਸ਼ਣਾ ਵੀ ਹੋ ਸਕਦੀ ਹੈ। ਦੱਸ ਦੱਈਏ ਕਿ ਉਥੋਂ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਵੀ ਕਰਨਗੇ।

ਸਮਾਚਾਰ ਏਜੰਸੀਆਂ ਦੀ ਜਾਣਕਾਰੀ ਅਨੁਸਾਰ ਜਪਾਨ ਸਰਕਾਰ ਦੇਸ਼ ਵਿਚ 6 ਮਹੀਨੇ ਲਈ ਐਮਰਜੈਂਸੀ ਲਗਾਉਣ ਉਪਰ ਵਿਚਾਰ ਕਰ ਰਹੀ ਹੈ ਤਾਂ ਕਿ ਲੋਕ ਆਪਣੇ ਘਰਾਂ ਵਿਚ ਰਹਿਣ ਕਿਉਂਕਿ ਦੱਸ ਦੱਈਏ ਕਿ ਜਪਾਨ ਦੇ ਟੋਕਿਓ ਅਤੇ ਓਸਾਕਾ  ਇਲਾਵਾ ਹੋਰ ਕਈ ਖੇਤਰਾਂ ਵਿਚ ਕਰੋਨਾ ਵਾਇਰਸ ਕਾਫੀ ਗਿਣਤੀ ਵਿਚ ਫੈਲ ਚੁੱਕਾ ਹੈ। ਇਕ ਰਿਪੋਰਟ ਦੇ ਅਨੁਸਾਰ ਜਪਾਨ ਵਿਚ ਸੋਮਵਾਰ ਸਵੇਰ ਤੱਕ 3000 ਤੋਂ ਅਧਿਕ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਦੇ ਨਾਲ ਹੀ 85 ਤੋਂ ਜਿਆਦਾ ਲੋਕ ਇਸ ਖਤਰਨਾਕ ਵਾਇਰਸ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

ਦੱਸਣ ਯੋਗ ਹੈ ਕਿ ਇਸ ਵਿਚੋਂ ਅੱਧੇ ਨਾਲੋਂ ਅਧਿਕ ਮਾਮਲੇ ਪਿਛਲੇ ਚਾਰ-ਪੰਜ ਦਿਨਾਂ ਵਿਚ ਹੀ ਆਏ ਹਨ। ਇਸ ਲਈ ਸਰਕਾਰ ਨੂੰ ਹੁਣ ਡਰ ਹੈ ਕਿ ਕਿਤੇ ਇਹ ਬਿਮਾਰੀ ਫੈਲ ਨਾ ਜਾਏ। ਇਸ ਤੋਂ ਇਲਾਵਾ ਵੀ ਹੁਣ ਤੱਕ ਇਹ ਹੀ ਦੇਖ ਨੂੰ ਮਿਲ ਰਿਹਾ ਕਿ ਜਿਸ ਦੇਸ਼ ਵਿਚ ਲੌਕਡਾਊਨ ਕਰਨ ਚ ਦੇਰੀ ਹੋਈ ਹੈ ਉਥੇ ਹੀ ਕਰੋਨਾ ਵਾਇਰਸ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਦੱਸ ਦੱਈਏ ਕਿ ਪੂਰੀ ਦੁਨੀਆਂ ਵਿਚ ਇਸ ਵਾਇਰਸ ਦੀ ਲਪੇਟ ਵਿਚ 12 ਲੱਖ ਤੋਂ ਵੱਧ ਲੋਕ ਆ ਚੁੱਕੇ ਹਨ ਅਤੇ 70 ਹਜ਼ਾਰ ਤੋਂ ਜਿਆਦਾ ਲੋਕ ਇਸ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। 

ਹੁਣ ਤੱਕ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੇ ਸਭ ਤੋਂ ਵੱਧ ਮਾਮਲੇ ਇਟਲੀ ਤੋਂ ਸਾਹਮਣੇ ਆਏ ਹਨ ਜਿੱਥੇ ਇਸ ਵਾਇਰਸ ਨਾਲ 15000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੂਜੇ ਨੰਬਰ ਤੇ ਅਮਰੀਕਾ ਦੇਸ਼ ਆਉਂਦਾ ਹੈ ਜਿੱਥੇ ਹੁਣ ਤੱਕ ਇਸ ਵਾਇਰਸ ਨਾਲ 9000 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।