ਛੱਤੀਸਗੜ੍ਹ ਨਕਸਲੀ ਹਮਲਾ: ਲਾਪਤਾ ਜਵਾਨ ਸਬੰੰਧੀ CRPF ਦਾ ਅਹਿਮ ਬਿਆਨ
ਇਨ੍ਹਾਂ ਅਪੁਸ਼ਟ ਖ਼ਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਸੱਚ ਹੋਇਆ ਤਾਂ ਜਵਾਨ ਨੂੰ ਛੁਡਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ- ਛੱਤੀਸਗੜ੍ਹ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਮੁਠਭੇੜ ਬਾਰੇ ਅੱਜ ਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੇ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੀ.ਆਰ.ਪੀ.ਐਫ. ਦਾ ਇਕ ਜਵਾਨ ਅਜੇ ਵੀ ਲਾਪਤਾ ਹੈ ਅਤੇ ਅਜਿਹੀਆਂ ਅਟਕਲਾਂ ਹਨ ਕਿ ਉਕਤ ਲਾਪਤਾ ਜਵਾਨ ਨਕਸਲੀਆਂ ਦੇ ਕਬਜ਼ੇ ਵਿਚ ਹੈ। ਇਨ੍ਹਾਂ ਅਪੁਸ਼ਟ ਖ਼ਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਸੱਚ ਹੋਇਆ ਤਾਂ ਜਵਾਨ ਨੂੰ ਛੁਡਾਉਣ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਹੀਦ ਹੋਏ ਜਵਾਨਾਂ 'ਚੋਂ 7 ਜਵਾਨ ਕੋਬਰਾ ਬਟਾਲੀਅਨ, 8 ਜਵਾਨ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ), 6 ਜਵਾਨ ਵਿਸ਼ੇਸ਼ ਟਾਸਕ ਫ਼ੋਰਸ ਤੇ ਬਸਤਾਰੀਆ ਬਟਾਲੀਅਨ ਦਾ 1 ਜਵਾਨ ਸ਼ਾਮਲ ਹੈ। ਇਹ ਵੀ ਖ਼ਬਰਾਂ ਸਾਹਮਣੇ ਆ ਰਹੀ ਹਨ ਕਿ ਨਕਸਲੀਆਂ ਦੇ 28 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸੱਚ ਹੈ ਕਿ ਉਹ ਮਾਰੇ ਗਏ ਲੋਕਾਂ ਦੀ ਗਿਣਤੀ ਨੂੰ ਸਵੀਕਾਰ ਨਹੀਂ ਕਰਦੇ ਪਰ ਇਹ ਗਿਣਤੀ ਜ਼ਰੂਰ 28 ਤੋਂ ਵੱਧ ਹੋਵੇਗੀ। ਜ਼ਖਮੀਆਂ ਦੀ ਗਿਣਤੀ ਇਸ ਤੋਂ ਵੱਧ ਹੋਵੇਗੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਛੱਤੀਸਗੜ੍ਹ 'ਚ ਨਕਸਲੀਆਂ ਨਾਲ ਹੋਏ ਮੁਕਾਬਲੇ ਵਿਚ ਸੁਰੱਖਿਆ ਬਲਾਂ ਦੇ 22 ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਵਿਚ 32 ਜਵਾਨ ਜ਼ਖ਼ਮੀ ਹੋਏ ਹਨ।