ਬੀਐਸਐਫ਼ ਜਵਾਨ ’ਤੇ ਡਿੱਗੀ ਅਸਮਾਨੀ ਬਿਜਲੀ, ਮੌਤ
ਨਰੇਸ਼ ਸਾਲ 2004 ’ਚ ਬੀ.ਐਸ.ਐਫ਼. ਵਿਚ ਭਰਤੀ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ 2 ਬੱਚੇ ਹਨ।
BSF jawan
ਕੁੱਲੂ : ਪੱਛਮੀ ਬੰਗਾਲ ਦੇ ਸਿੰਗੁਰ ’ਚ ਸਰਹੰਦੀ ਸੁਰੱਖਿਆ ਫ਼ੋਰਸ ਵਿਚ ਤਾਇਨਾਤ ਕੁੱਲੂ ਦੀ ਪੀਜ ਪੰਚਾਇਤ ਦੇ ਘੂੰਘਰ ਪਿੰਡ ਦਾ ਜਵਾਨ ਨਰੇਸ਼ ਠਾਕੁਰ ਅਸਮਾਨੀ ਬਿਜਲੀ ਡਿੱਗਣ ਕਾਰਨ ਸ਼ਹੀਦ ਹੋ ਗਿਆ ਹੈ। ਉੱਥੇ ਹੀ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਕੁੱਲੂ ’ਚ ਵੀ ਮਾਹੌਲ ਗ਼ਮਗੀਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨ ਨਰੇਸ਼ ਠਾਕੁਰ ਸ਼ਾਮ ਦੇ ਸਮੇਂ ਜਦੋਂ ਡਿਊਟੀ ’ਤੇ ਤਾਇਨਾਤ ਸੀ ਤਾਂ ਅਚਾਨਕ ਆਸਮਾਨੀ ਬਿਜਲੀ ਡਿਗ ਪਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਬੀ.ਐਸ.ਐਫ਼. ਦੇ ਅਧਿਕਾਰੀਂ ਵਲੋਂ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤ ਐਲਾਨ ਦਿਤਾ। ਉੱਥੇ ਹੀ ਬੀ.ਐਸ.ਐਫ਼. ਦੇ ਅਧਿਕਾਰੀਆਂ ਨੇ ਇਸ ਬਾਰੇ ਸ਼ਹੀਦ ਨਰੇਸ਼ ਠਾਕੁਰ ਦੇ ਪ੍ਰਵਾਰ ਨੂੰ ਵੀ ਸੂਚਤ ਕਰ ਦਿੱਤਾ ਹੈ। ਸ਼ਹੀਦ ਨਰੇਸ਼ ਦੇ ਪਿਤਾ ਦੇਵੀ ਸਿੰਘ ਨੇ ਦੱਸਿਆ ਕਿ ਨਰੇਸ਼ ਸਾਲ 2004 ’ਚ ਬੀ.ਐਸ.ਐਫ਼. ਵਿਚ ਭਰਤੀ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ 2 ਬੱਚੇ ਹਨ।