ਮੁਖ਼ਤਾਰ ਅੰਸਾਰੀ ਦੀ ਵਾਪਸੀ ਦੌਰਾਨ ਪਤਨੀ ਨੂੰ ਸਤਾ ਰਿਹਾ ਡਰ, ਕੀਤਾ SC ਦਾ ਰੁਖ਼
ਅਦਾਲਤ ਨੂੰ ਬੇਨਤੀ ਕੀਤੀ ਕਿ ਮੁਖਤਾਰ ਅੰਸਾਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਨਵੀਂ ਦਿੱਲੀ: ਬਾਹੂਬਲੀ ਨੇਤਾ ਮੁਖ਼ਤਾਰ ਅੰਸਾਰੀ ਦੀ ਪਤਨੀ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਕੋਲ ਪਹੁੰਚ ਕੀਤੀ ਹੈ। ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਮੁਖਤਾਰ ਅੰਸਾਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਬਾਰੇ ਮੁਖ਼ਤਾਰ ਅੰਸਾਰੀ ਦੀ ਪਤਨੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਦਰਜ ਕੀਤੀ ਹੈ।
ਪਟੀਸ਼ਨ ਵਿਚ ਮੁਖ਼ਤਾਰ ਦੀ ਪਤਨੀ ਅਫਸ਼ਾਨ ਅੰਸਾਰੀ ਨੇ ਉੱਤਰ ਪ੍ਰਦੇਸ਼ ਵਿੱਚ ਬਾਂਦਾ ਜੇਲ੍ਹ ਦੇ ਤਬਾਦਲੇ ਦੌਰਾਨ ਅਤੇ ਅਦਾਲਤ ਵਿੱਚ ਪੇਸ਼ਗੀ ਸਮੇਤ ਹੋਰ ਮੌਕਿਆਂ ‘ਤੇ ਅੰਸਾਰੀ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਮੰਗੇ ਹਨ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅੰਸਾਰੀ ਦੀ ਜਾਨ ਨੂੰ ਖ਼ਤਰਾ ਹੈ।
ਅੰਸਾਰੀ ਦੀ ਪਤਨੀ ਨੇ ਬੇਨਤੀ ਕੀਤੀ ਹੈ ਕਿ ਸਬੰਧਤ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਹਦਾਇਤ ਦਿੱਤੀ ਜਾਵੇ ਕਿ ਉਨ੍ਹਾਂ ਨੂੰ ਸੁਣਵਾਈ ਦਾ ਮੌਕਾ ਮਿਲੇ ਅਤੇ ਇਸ ਪ੍ਰਕਿਰਿਆ ਦੌਰਾਨ ਉਹਨਾਂ ਦਾ ਐਂਨਕਾਊਂਟਰ ਨਾ ਕੀਤਾ ਜਾਵੇ। ਪਟੀਸ਼ਨ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੇ ਪਿਛਲੇ ਵਰਤਾਓ ਦਾ ਹਵਾਲਾ ਦਿੱਤਾ ਗਿਆ ਅਤੇ ਯੂ ਪੀ ਪੁਲਿਸ ਦੁਆਰਾ ਕੀਤੇ ਗਏ ਐਨਕਾਉਂਟਰਾਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਸਨ। ਪਟੀਸ਼ਨ ਵਿਚ ਅਪੀਲ ਕੀਤੀ ਗਈ ਹੈ ਕਿ ਉਸ ਦੇ ਪਤੀ ਅਜਿਹਾ ਨਾ ਹੋਵੇ ਕਿਤੇ ਉਹਨਾਂ ਦਾ ਹਾਲ ਵਿਕਾਸ ਸਿੰਘ ਮੁਠਭੇੜ ਵਾਲਾ ਨਾ ਹੋਵੇ।