ਮੁਖ਼ਤਾਰ ਅੰਸਾਰੀ ਨੂੰ ਲੈ ਕੇ ਰਵਾਨਾ ਹੋਈ ਯੂਪੀ ਪੁਲਿਸ 

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਖ਼ਤਾਰ ਅੰਸਾਰੀ ਨੂੰ ਕੜੀ ਸੁਰੱਖਿਆ ਵਿਚਕਾਰ ਲਿਜਾਇਆ ਜਾ ਰਿਹਾ ਹੈ

Mukhtari Ansari

ਨਵੀਂ ਦਿੱਲੀ - ਬਾਹੁਬਲੀ ਮੁਖ਼ਤਾਰ ਅੰਸਾਰੀ ਨੂੰ ਯੂਪੀ ਪੁਲਿਸ ਕੋਲ ਸੌਂਪ ਦਿੱਤਾ ਗਿਆ ਹੈ। ਯੂਪੀ ਪੁਲਿਸ ਮੁਖ਼ਤਾਰ ਅੰਸਾਰੀ ਨੂੰ ਲੈ ਰਵਾਨਾ ਹੋ ਚੁੱਕੀ ਹੈ। ਮੁਖ਼ਤਾਰ ਅੰਸਾਰੀ ਨੂੰ ਐਂਬੂਲੈਂਸ ਵਿਚ ਲਿਜਾਇਆ ਜਾ ਰਿਹਾ ਹੈ। ਮੁਖ਼ਤਾਰ ਅੰਸਾਰੀ ਨੂੰ ਕੜੀ ਸੁਰੱਖਿਆ ਵਿਚਕਾਰ ਲਿਜਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਮੁਖ਼ਤਾਰ ਅੰਸਾਰੀ ਨੂੰ ਯੂਪੀ ਲਿਜਾਣ ਦੇ ਤਹਿਤ, ਰੋਪੜ ਤੋਂ ਬਾਂਦਾ ਜਾਣ ਵਾਲੇ ਸਾਰੇ ਜ਼ਿਲ੍ਹਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਯੂਪੀ ਪੁਲਿਸ ਦੀ ਟੀਮ ਮੁਖਤਾਰ ਅੰਸਾਰੀ ਨੂੰ ਯੂਪੀ ਲੈ ਕੇ ਜਾਵੇਗੀ। ਪੰਜਾਬ ਪੁਲਿਸ ਦਾ ਕੋਈ ਵੀ ਕਰਮਚਾਰੀ ਯੂ ਪੀ ਨਹੀਂ ਜਾਵੇਗਾ। ਪੰਜਾਬ ਪੁਲਿਸ ਦੇ ਜਵਾਨ ਮੁਖਤਾਰ ਦੀ ਸੁਰੱਖਿਆ ਹੇਠ ਸਿਰਫ਼ ਪੰਜਾਬ ਦੀ ਸਰਹੱਦ ਤੱਕ ਹੀ ਰਹਿਣਗੇ।