ਨਕਸਲੀਆਂ ਨੂੰ ਮੂੰਹ ਤੋੜ ਜਵਾਬ ਦਿੰਦੇ ਮੁਠਭੇੜ 'ਚ ਜ਼ਖ਼ਮੀ ਸੰਦੀਪ ਦੀ ਇਹ ਤਸਵੀਰ ਹੋ ਰਹੀ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸੇ ਵਿਅਕਤੀ ਨੇ ਫੋਟੋ ਕਲਿੱਕ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਜੋ ਕਿ ਹੁਣ ਵਾਇਰਲ ਹੋ ਗਈ ਹੈ।

sandeep

ਨਵੀਂ ਦਿੱਲੀ-  ਛੱਤੀਸਗੜ੍ਹ 'ਚ ਸਰਹੱਦ 'ਤੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਮੁਠਭੇੜ ਵਿਚ ਸੁਰੱਖਿਆ ਬਲਾਂ ਦੇ 22 ਜਵਾਨ ਮਾਰੇ ਗਏ। ਇਨ੍ਹਾਂ ਦੋ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।  ਇਸ ਘਟਨਾ ਨੂੰ 400 ਤੋਂ ਵੱਧ ਨਕਸਲਵਾਦੀਆਂ ਨੇ ਅੰਜਾਮ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਛੱਤੀਸਗੜ੍ਹ ਸਮੇਤ ਪੂਰੇ ਦੇਸ਼ ਵਿਚ ਹਫੜਾ-ਦਫੜੀ ਮਚ ਗਈ ਹੈ। ਇਸ ਮੁਠਭੇੜ ਵਿਚ ਜ਼ਖ਼ਮੀ ਸੰਦੀਪ ਨੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਮੁਠਭੇੜ ਬਾਰੇ ਬਿਆਨ ਕੀਤਾ ਹੈ।

ਇਸ ਮੁਠਭੇੜ ਵਿਚ ਜ਼ਖ਼ਮੀ ਸੰਦੀਪ ਦਾ ਸੱਜਾ ਹੱਥ ਪੱਟੀਆਂ ਨਾਲ ਲਪੇਟਿਆ ਹੋਇਆ ਹੈ। ਪੈਰਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਪਰ ਚਿਹਰੇ 'ਤੇ ਮੁਸਕੁਰਾਹਟ ਅਤੇ ਜੋਸ਼ ਇਸ ਤਰ੍ਹਾਂ ਹੈ ਕਿ ਸੰਘਣੇ ਜੰਗਲਾਂ ਵਿਚ ਨਕਸਲੀਆਂ ਨੂੰ ਜਵਾਬ ਦੇਣ ਲਈ ਇਹ ਦੁਬਾਰਾ ਉੱਠੇਗਾ। ਗੱਲਬਾਤ ਦੌਰਾਨ ਉਹ ਮੁਸਕੁਰਾਉਂਦਾ ਰਿਹਾ, ਇਸ ਦੌਰਾਨ ਕਿਸੇ ਵਿਅਕਤੀ ਨੇ ਫੋਟੋ ਕਲਿੱਕ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਜੋ ਕਿ ਹੁਣ ਵਾਇਰਲ ਹੋ ਗਈ ਹੈ।

ਦੱਸ ਦੇਈਏ ਕਿ ਬੀਜਾਪੁਰ ਵਿੱਚ ਸ਼ਨੀਵਾਰ ਨੂੰ ਹੋਏ ਮੁਕਾਬਲੇ ਵਿੱਚ ਨਕਸਲੀਆਂ ਨੇ ਸੰਦੀਪ ਉੱਤੇ ਗੋਲੀਆਂ ਚਲਾਈਆਂ। ਪਹਾੜ ਦੀ ਉਚਾਈ ਤੋਂ ਬੰਬ ਸੁੱਟਿਆ ਗਿਆ। ਸੰਦੀਪ ਆਪਣੇ ਸਾਥੀ ਸੈਨਿਕਾਂ ਨੂੰ ਬਚਾਉਂਦੇ ਹੋਏ ਨਕਸਲੀਆਂ ਨੂੰ ਜਵਾਬ ਦੇ ਰਿਹਾ ਸੀ। ਫਿਰ ਇੱਥੇ ਧਮਾਕਾ ਹੋਇਆ 'ਤੇ ਸੰਦੀਪ ਜ਼ਖਮੀ ਹੋ ਗਿਆ। ਐਤਵਾਰ ਨੂੰ ਉਸ ਨੂੰ ਏਅਰ ਫੋਰਸ ਦੇ ਇਕ ਹੈਲੀਕਾਪਟਰ ਰਾਹੀਂ ਰਾਏਪੁਰ ਲਿਆਂਦਾ ਗਿਆ। ਹੁਣ ਉਨ੍ਹਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।