ਬੰਦ ਹੋਏ ਸਕੂਲ ਤਾਂ ਭੈਣਾਂ ਨੇ ਪੜ੍ਹਾਇਆ, ਬੋਰਡ ਪ੍ਰੀਖਿਆ ਵਿਚ ਭਰਾ ਨੇ ਹਾਸਲ ਕੀਤਾ 5ਵਾਂ ਸਥਾਨ
ਅਭਿਸ਼ੇਕ ਭਵਿੱਖ ਵਿੱਚ ਆਈਏਐਸ ਬਣਨਾ ਚਾਹੁੰਦਾ ਹੈ।
ਆਰਾ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਸਕੂਲ ਕਾਲਜ ਕਾਫ਼ੀ ਸਮੇਂ ਤੋਂ ਬੰਦ ਸਨ। ਕੋਰੋਨਾ ਕਰਕੇ ਵਿਦਿਆਰਥੀਆਂ ਨੇ ਆਨਲਾਈਨ ਘਰ ਵਿਚ ਬੈਠ ਕੇ ਹੀ ਤਿਆਰੀ ਕੀਤੀ। ਇਸ ਦੌਰਾਨ ਬਿਹਾਰ ਸਕੂਲ ਪ੍ਰੀਖਿਆ ਕਮੇਟੀ ਨੇ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਿਚ ਇਕ ਵਿਦਿਆਰਥੀ ਨੇ ਹੀ ਘਰ ਵਿਚ ਬੈਠ ਕੇ ਪੜਾਈ ਕੀਤੀ ਤੇ ਬਿਹਾਰ ਸਕੂਲ ਪ੍ਰੀਖਿਆ ਵਿਚ ਟਾਪ ਕੀਤਾ ਹੈ।
ਇਸ ਵਿਚ ਰਾਜ ਦੇ ਆਰਾ ਜ਼ਿਲ੍ਹੇ ਦੇ ਵਸਨੀਕ ਅਭਿਸ਼ੇਕ ਕੁਮਾਰ ਨੇ ਦਸਵੀਂ ਦੀ ਪ੍ਰੀਖਿਆ ਵਿਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। ਅਭਿਸ਼ੇਕ ਆਰਾ ਸ਼ਹਿਰ ਦਾ ਕੈਥੋਲਿਕ ਮਿਸ਼ਨ ਸਕੂਲ ਦਾ ਵਿਦਿਆਰਥੀ ਹੈ। ਉਸ ਨੇ 500 ਵਿੱਚੋਂ 480 ਅੰਕ ਪ੍ਰਾਪਤ ਕੀਤੇ ਹਨ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਪਰਿਵਾਰ ਬਹੁਤ ਖੁਸ਼ ਹੈ। ਅਭਿਸ਼ੇਕ ਭਵਿੱਖ ਵਿੱਚ ਆਈਏਐਸ ਬਣਨਾ ਚਾਹੁੰਦਾ ਹੈ।
ਦੱਸਣਯੋਗ ਹੈ ਕਿ ਇਸ ਸਾਲ ਕੋਰੋਨਾ ਕਰਕੇ ਸਕੂਲ ਕਾਫੀ ਸਮੇਂ ਤੋਂ ਬੰਦ ਦੇ ਬਾਵਜੂਦ ਅਭਿਸ਼ੇਕ ਨੂੰ ਉਸਦੀ ਭੈਣਾਂ ਨੇ ਘਰ ਵਿਚ ਹੀ ਪੜ੍ਹਾਇਆ। ਅਭਿਸ਼ੇਕ ਨੇ ਆਪਣੀ ਸਫਲਤਾ ਦਾ ਸਾਰਾ ਕਰੈਡਿਟ ਆਪਣੀਆਂ ਦੋਵੇਂ ਭੈਣਾਂ ਨੂੰ ਦਿੱਤਾ ਹੈ। ਅਭਿਸ਼ੇਕ ਦੇ ਪਿਤਾ ਸ਼ਿਆਮ ਨੰਦਨ ਕੁਮਾਰ ਸਿਵਲ ਕੋਰਟ ਵਿੱਚ ਵਕੀਲ ਹਨ। ਉਹ ਕਹਿੰਦਾ ਹੈ ਕਿ ਮੈਂ ਬਹੁਤ ਖੁਸ਼ ਹਾਂ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੇਰਾ ਬੇਟਾ ਟਾਪ -5 ਵਿੱਚ ਆਇਆ ਹੈ।