BJP ਸਥਾਪਨਾ ਦਿਵਸ 'ਤੇ ਬੋਲੇ ਪੀਐੱਮ ਮੋਦੀ, 'ਛੋਟੇ ਕਿਸਾਨਾਂ ਨੂੰ ਲਾਭ ਪਹੁੰਚਾ ਰਹੀ ਹੈ ਸਾਡੀ ਪਾਰਟੀ'

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲੀ ਵਾਰ ਦੇਸ਼ ਦੀ ਕਿਸੇ ਸਰਕਾਰ ਨੇ ਕਿਸਾਨਾਂ ਦੀ ਦੇਖਭਾਲ ਕੀਤੀ ਹੈ - ਪੀਐੱਮ ਮੋਦੀ

Narendra Modi

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਜਪਾ ਦੇ ਸਥਾਪਨਾ ਦਿਵਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਪਣੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਮਹਾਂਮਾਰੀ ਦੇ ਸੰਕਟ ਦੌਰਾਨ ਸਾਡੀ ਸਰਕਾਰ ਨੇ ਨਵੇਂ ਭਾਰਤ ਦੇ ਵਿਕਾਸ ਲਈ ਇਕ ਖਰੜਾ ਤਿਆਰ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਦੀ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੀ ਦੇਖਭਾਲ ਕੀਤੀ ਹੈ।

ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾਂ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਵੀ ਵਰਕਰਾਂ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ ਦਾ ਕਹਿਣਾ ਹੈ ਕਿ ਇਹ 41 ਸਾਲ ਇਸ ਗੱਲ ਦੇ ਗਵਾਹ ਹਨ ਕਿ ਸੇਵਾ ਅਤੇ ਸਮਰਪਣ ਦੇ ਨਾਲ ਕੋਈ ਪਾਰਟੀ ਕਿਵੇਂ ਕੰਮ ਕਰਦੀ ਹੈ ਅਤੇ ਸਮਾਂਨਅੰਤਰ ਕਰਮਚਾਰੀਆਂ ਦਾ ਤਪ ਅਤੇ ਤਿਆਗ ਕਿਸੇ ਵੀ ਦਲ ਨੂੰ ਕਿੱਥੋਂ ਤੋਂ ਕਿੱਥੋ ਤੱਕ ਪਹੁੰਚਾ ਸਕਦਾ ਹੈ।

ਉਨ੍ਹਾਂ ਕਿਹਾ, "ਪਾਰਟੀ ਨੂੰ ਆਕਾਰ ਦੇਣ ਵਾਲੇ ਸਾਡੇ ਸਤਿਕਾਰਯੋਗ ਲਾਲ ਕ੍ਰਿਸ਼ਨ ਅਡਵਾਨੀ ਜੀ, ਸਤਿਕਾਰਤ ਮੁਰਲੀ ਮਨੋਹਰ ਜੋਸ਼ੀ ਜੀ ਵਰਗੇ ਅਨੇਕਾਂ ਸੀਨੀਅਰ ਨੇਤਾਵਾਂ ਦਾ ਆਸ਼ੀਰਵਾਦ ਹਮੇਸ਼ਾ ਮਿਲਦਾ ਰਿਹਾ ਹੈ। ਪੀਐਮ ਮੋਦੀ ਨੇ ਅੱਗੇ ਕਿਹਾ, "ਦੇਸ਼ ਵਿਚ ਸ਼ਾਇਦ ਹੀ ਕੋਈ ਰਾਜ ਜਾਂ ਜ਼ਿਲ੍ਹਾ ਹੋਵੇਗਾ, ਜਿਥੇ ਪਾਰਟੀ ਲਈ 2-3 ਪੀੜ੍ਹੀਆਂ ਨਹੀਂ ਖਰਚੀਆਂ ਗਈਆਂ ਹੋਣ।"ਇਸ ਮੌਕੇ 'ਤੇ, ਮੈਂ ਉਸ ਹਰੇਕ ਵਿਅਕਤੀ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਜਨਸੰਘ ਤੋਂ ਲੈ ਕੇ ਭਾਜਪਾ ਵਿਚ ਰਾਸ਼ਟਰੀ ਸੇਵਾ ਦੇ ਇਸ ਯੱਗ ਵਿਚ ਯੋਗਦਾਨ ਪਾਇਆ ਹੈ। 

ਉਨ੍ਹਾਂ ਕਿਹਾ, "ਹਰ ਭਾਜਪਾ ਵਰਕਰ ਲਈ ਮੈਂ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਜੀ, ਪੰਡਿਤ ਦੀਨਦਿਆਲ ਉਪਾਧਿਆ ਜੀ, ਅਟਲ ਬਿਹਾਰੀ ਵਾਜਪਾਈ ਜੀ, ਕੁਸ਼ਭਾਉ ਠਾਕਰੇ ਜੀ, ਰਾਜਮਾਤਾ ਸਿੰਧੀਆ ਜੀ ਦੀਆਂ ਅਣਗਿਣਤ ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਮੋਦੀ ਨੇ ਕਿਹਾ,"ਪਿਛਲੇ ਸਾਲ ਕੋਰੋਨਾ ਨੇ ਪੂਰੇ ਦੇਸ਼ ਦੇ ਸਾਹਮਣੇ ਇੱਕ ਬੇਮਿਸਾਲ ਸੰਕਟ ਪੈਦਾ ਕੀਤਾ ਫਿਰ ਤੁਸੀਂ ਸਾਰੇ ਆਪਣੀ ਖੁਸ਼ੀ ਅਤੇ ਦੁੱਖ ਨੂੰ ਭੁੱਲਦੇ ਹੋਏ ਦੇਸ਼ਵਾਸੀਆਂ ਦੀ ਸੇਵਾ ਕਰਦੇ ਰਹੇ। ਤੁਸੀਂ 'ਸੇਵਾ ਹੀ ਸੰਗਠਨ' ਦਾ ਸੰਕਲਪ ਲਿਆ ਅਤੇ ਉਹਨਾਂ ਲਈ ਕੰਮ ਕੀਤਾ। 

ਪੀਐੱਮ ਮੋਦੀ ਨੇ ਕਿਹਾ ਕਿ ਸਾਡੀ ਪਾਰਟੀ ਮਹਾਤਮਾ ਗਾਂਧੀ ਦੀ ਸੋਚ ਨੂੰ ਲਾਗੂ ਕਰਨ ਵਿੱਚ ਲੱਗੀ ਹੋਈ ਹੈ ਅਤੇ ਹਰ ਵਿਅਕਤੀ ਤੱਕ ਸਕੀਮਾਂ ਦਾ ਲਾਭ ਪਹੁੰਚਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਕਿਸੇ ਤੋਂ ਕੁਝ ਵੀ ਖੋਹਦੇ ਨਹੀਂ ਬਲਕਿ ਦੂਜੇ ਵਿਅਕਤੀ ਨੂੰ ਉਸ ਦਾ ਹੱਕ ਦਿਵਾਉਣ ਵਿਚ ਵਿਸ਼ਵਾਸ ਰੱਖਦੇ ਹਾਂ। ਉਹਨਾਂ ਕਿਹਾ ਕਿ ਸਾਡੀ ਪਾਰਟੀ ਛੋਟੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਵਿਚ ਲੱਗੀ ਹੋਈ ਹੈ, ਨਵੇਂ ਖੇਤੀਬਾੜੀ ਕਾਨੂੰਨ ਅਤੇ ਹੋਰ ਕਈ ਯੋਜਨਾਵਾਂ ਰਾਹੀਂ ਕਿਸਾਨਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਭਾਜਪਾ ਨੇ ਤਿੰਨ ਤਲਾਕ ਨੂੰ ਖ਼ਤਮ ਕਰ ਦਿੱਤਾ ਹੈ। ਔਰਤਾਂ ਨੇ ਘਰੇਲੂ ਰਜਿਸਟਰੀ ਵਿਚ ਪਹਿਲ ਦਿੱਤੀ ਹੈ। ਇਥੇ ਪ੍ਰੋਗਰਾਮ ਵਿਚ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਭਾਜਪਾ ਹੁਣ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, ਜੋ ਸੇਵਾ ਦੇ ਰਾਹ ‘ਤੇ ਚੱਲ ਰਹੀ ਹੈ।