BJP President JP Nadda: ਜੇਪੀ ਨੱਡਾ ਸਮੇਤ ਪੰਜ ਹੋਰਾਂ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸਾਰਿਆਂ ਨੂੰ ਸਹੁੰ ਚੁਕਾਈ।
BJP president J P Nadda, five others take oath as Rajya Sabha members
BJP President JP Nadda: ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵੇਂ ਚੁਣੇ ਗਏ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਪੰਜ ਹੋਰ ਨੇਤਾਵਾਂ ਨੇ ਸ਼ਨੀਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸਾਰਿਆਂ ਨੂੰ ਸਹੁੰ ਚੁਕਾਈ। ਸਹੁੰ ਚੁੱਕਣ ਵਾਲਿਆਂ ਵਿਚ ਅਸ਼ੋਕਰਾਓ ਸ਼ੰਕਰਰਾਓ ਚਵਾਨ (ਮਹਾਰਾਸ਼ਟਰ), ਚੁੰਨੀਲਾਲ ਗਰਾਸੀਆ (ਰਾਜਸਥਾਨ), ਅਨਿਲ ਕੁਮਾਰ ਯਾਦਵ ਮੰਡਦੀ (ਤੇਲੰਗਾਨਾ), ਸੁਸ਼ਮਿਤਾ ਦੇਵ ਅਤੇ ਮੁਹੰਮਦ ਨਦੀਮੁਲ ਹੱਕ (ਦੋਵੇਂ ਪੱਛਮੀ ਬੰਗਾਲ) ਸ਼ਾਮਲ ਹਨ।
ਧਨਖੜ ਦੇ ਦਫ਼ਤਰ ਨੇ ਸਹੁੰ ਚੁੱਕ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ 'ਐਕਸ' 'ਤੇ ਇਕ ਪੋਸਟ 'ਚ ਕਿਹਾ, 'ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਅੱਜ ਸੰਸਦ ਭਵਨ 'ਚ ਜਗਤ ਪ੍ਰਕਾਸ਼ ਨਰਾਇਣ ਲਾਲ ਨੱਡਾ ਜੀ ਨੂੰ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਵਜੋਂ ਅਹੁਦੇ ਦੀ ਸਹੁੰ ਚੁਕਾਈ। '