Delhi News : 8ਵੀਂ ਜਮਾਤ ਦੇ ਵਿਦਿਆਰਥੀ ਨਾਲ ਦਰਿੰਦਗੀ, ਪ੍ਰਾਈਵੇਟ ਪਾਰਟ 'ਚ ਪਾਇਆ ਡੰਡਾ

ਏਜੰਸੀ

ਖ਼ਬਰਾਂ, ਰਾਸ਼ਟਰੀ

Delhi News : 8ਵੀਂ ਜਮਾਤ ਦੇ ਵਿਦਿਆਰਥੀ ਨਾਲ ਦਰਿੰਦਗੀ, ਪ੍ਰਾਈਵੇਟ ਪਾਰਟ 'ਚ ਪਾਇਆ ਡੰਡਾ

Children

Delhi News : ਸਕੂਲ 'ਚ ਬੱਚਿਆਂ ਦੀ ਲੜਾਈ ਦੌਰਾਨ ਚਾਰ ਲੜਕਿਆਂ ਨੇ ਮਿਲ ਕੇ 8ਵੀਂ ਜਮਾਤ ਦੇ ਵਿਦਿਆਰਥੀ ਦੇ ਪ੍ਰਾਈਵੇਟ ਪਾਰਟ 'ਚ ਡੰਡਾ ਪਾ ਦਿੱਤਾ। ਇਹ ਘਟਨਾ ਰਾਜਧਾਨੀ ਦਿੱਲੀ ਦੇ ਨਿਊ ਅਸ਼ੋਕ ਨਗਰ ਥਾਣਾ ਖੇਤਰ ਦੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਨੂੰ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚਾਲੇ ਝੜਪ ਤੋਂ ਬਾਅਦ ਅੰਜਾਮ ਦਿੱਤਾ ਗਿਆ।

 

ਦਰਅਸਲ 'ਚ ਚਾਰ ਵਿਦਿਆਰਥੀਆਂ ਨੇ ਮਿਲ ਕੇ ਇੱਕ ਵਿਦਿਆਰਥੀ ਦੇ ਪ੍ਰਾਈਵੇਟ ਪਾਰਟ ਵਿੱਚ ਡੰਡਾ ਪਾ ਦਿਤਾ। ਇਸ ਦੇ ਨਾਲ ਹੀ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਦੋਸ਼ੀ ਬੱਚੇ ਉਥੋਂ ਫਰਾਰ ਹੋ ਗਏ। ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਇਹ ਘਟਨਾ 18 ਮਾਰਚ ਨੂੰ ਵਾਪਰੀ ਸੀ। ਬੱਚੇ ਦੀ ਮਾਂ ਰੋਂਦੀ ਹੋਈ ਕਹਿ ਰਹੀ ਹੈ ਕਿ ਉਸ ਦੇ ਬੱਚੇ ਨਾਲ ਅਜਿਹੀ ਦਰਿੰਦਗੀ ਈ ਹੈ, ਜੋ ਨਿਰਭਯਾ ਨਾਲ ਹੋਈ ਸੀ। ਮੇਰੇ ਬੱਚੇ ਨਾਲ ਵੀ ਅਜਿਹਾ ਹੀ ਹੋਇਆ ਹੈ।

 

ਪੀੜਤ ਵਿਦਿਆਰਥੀ ਦੀ ਮਾਂ ਨੇ ਦੋਸ਼ ਲਾਇਆ ਕਿ ਇਸ ਘਟਨਾ ਵਿੱਚ ਪੰਜ ਲੜਕੇ ਸ਼ਾਮਲ ਸਨ। ਇਨ੍ਹਾਂ ਵਿੱਚੋਂ ਚਾਰ ਬੱਚੇ ਅਜੇ ਤੱਕ ਪੁਲੀਸ ਦੇ ਹੱਥ ਨਹੀਂ ਲੱਗੇ ਹਨ। ਇਸ ਦੇ ਨਾਲ ਹੀ ਪੀੜਤਾ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨਾ ਤਾਂ ਪੁਲਿਸ ਅਤੇ ਨਾ ਹੀ ਸਕੂਲ ਉਨ੍ਹਾਂ ਦਾ ਸਮਰਥਨ ਕਰ ਰਿਹਾ ਹੈ। ਪਰਿਵਾਰਕ ਮੈਂਬਰਾਂ ਨੂੰ ਪ੍ਰਿੰਸੀਪਲ ਨੂੰ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਹੈ।

 

ਭੈਣ ਨਾਲ ਵੀ ਕੁਕਰਮ ਦੀ ਦਿੱਤੀ ਧਮਕੀ


ਬੱਚੇ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਹ ਯੋਗਾ ਟੀਚਰ ਕੋਲ ਗਿਆ ਸੀ। ਉਸ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਮੁਲਜ਼ਮ ਲੜਕਿਆਂ ਵੱਲੋਂ ਉਸ ਨੂੰ ਧਮਕੀ ਦਿੱਤੀ ਜਾਂਦੀ ਸੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਸ ਦੀ ਭੈਣ ਵੀ ਸਕੂਲ ਵਿੱਚ ਪੜ੍ਹਦੀ ਹੈ। ਅਸੀਂ ਇਸ ਨੂੰ ਵੀ ਨਹੀਂ ਛੱਡਾਂਗੇ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੇ ਆਪਣੀ ਭੈਣ ਨੂੰ ਬਚਾਉਣ ਲਈ ਇੰਨੇ ਦਿਨ ਆਪਣਾ ਮੂੰਹ ਬੰਦ ਰੱਖਿਆ।

 

 ਮੂੰਹ 'ਤੇ ਮਾਸਕ ਲਗਾ ਕੇ ਆਏ ਸਨ ਦੋਸ਼ੀ ਵਿਦਿਆਰਥੀ 


ਓਥੇ ਹੀ ਬੱਚੇ ਦਾ 5 ਘੰਟੇ ਆਪਰੇਸ਼ਨ ਚੱਲਿਆ ਅਤੇ ਬੱਚਾ 4 ਤੋਂ 5 ਦਿਨ ਤੱਕ ICU ਵਿੱਚ ਰਿਹਾ। ਡਾਕਟਰ ਨੇ ਕਿਹਾ ਕਿ ਤੁਹਾਡੇ ਬੱਚੇ ਦੀ ਮੌਤ ਵੀ ਹੋ ਸਕਦੀ ਸੀ। ਪੀੜਤ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੜਕਿਆਂ ਨੇ ਇਹ ਵਾਰਦਾਤ ਕੀਤੀ ਹੈ, ਉਨ੍ਹਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਅਜਿਹਾ ਕੀਤਾ ਹੈ। ਇਨ੍ਹਾਂ ਬੱਚਿਆਂ ਨੇ ਮੂੰਹ 'ਤੇ ਮਾਸਕ ਪਾਏ ਹੋਏ ਸਨ ਅਤੇ ਮੂੰਹ ਢੱਕੇ ਹੋਏ ਸਨ। ਪਰਿਵਾਰ ਵਾਲਿਆਂ ਦਾ ਇੱਕ ਹੋਰ ਵੱਡਾ ਦੋਸ਼ ਹੈ ਕਿ ਅੱਠਵੀਂ ਜਮਾਤ ਦੇ ਬੱਚੇ ਨੇ 10ਵੀਂ ਅਤੇ 11ਵੀਂ ਜਮਾਤ ਦੇ ਬੱਚਿਆਂ ਨੂੰ ਬੁਲਾ ਕੇ ਇਹ ਅਪਰਾਧ ਕੀਤਾ ਹੈ।

 

ਹਸਪਤਾਲ ਤੋਂ ਪੁਲਿਸ ਨੂੰ ਫੋਨ ਕੀਤਾ ਗਿਆ

ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ 2 ਅਪ੍ਰੈਲ ਨੂੰ ਨੋਇਡਾ ਦੇ ਮਾਨਸ ਹਸਪਤਾਲ ਤੋਂ ਇੱਕ 14 ਸਾਲ ਦੇ ਲੜਕੇ ਦੇ ਐਮਐਲਸੀ ਹੋਣ ਦੀ ਸੂਚਨਾ ਮਿਲੀ ਸੀ। ਜਾਂਚ ਅਧਿਕਾਰੀ ਨੇ ਹਸਪਤਾਲ ਪਹੁੰਚ ਕੇ ਪੀੜਤਾ ਦਾ ਐਮਐਲਸੀ ਇਕੱਠਾ ਕੀਤਾ, ਜਿਸ ਤੋਂ ਪਤਾ ਲੱਗਾ ਕਿ ਲੜਕੇ ਦੇ ਗੁਪਤ ਅੰਗ ਵਿੱਚ ਇੱਕ ਡੰਡਾ ਪਾਇਆ ਗਿਆ ਸੀ।

ਪੁਲੀਸ ਨੇ ਇਨ੍ਹਾਂ ਧਾਰਾਵਾਂ ਤਹਿਤ ਦਰਜ ਕੀਤਾ ਕੇਸ  


ਪੁਲਿਸ ਨੇ ਤੱਥਾਂ ਅਤੇ ਹਾਲਾਤਾਂ ਦੇ ਆਧਾਰ 'ਤੇ ਆਈਪੀਸੀ ਦੀ ਧਾਰਾ 323, 341, 34, 377, 506 ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਵਿਦਿਆਰਥੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।