Arvind Kejriwal News: ਅਰਵਿੰਦ ਕੇਜਰੀਵਾਲ ਨੂੰ ਗੋਆ ਅਦਾਲਤ ਤੋਂ ਵੱਡੀ ਰਾਹਤ; ਦਰਜ FIR ਕੀਤੀ ਖਾਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

2017 ਦੀਆਂ ਗੋਆ ਚੋਣਾਂ ਦੌਰਾਨ ਕਿਹਾ ਸੀ, ‘ਪੈਸੇ ਸੱਭ ਤੋਂ ਲਓ, ਵੋਟ ਝਾੜੂ ਨੂੰ ਦਿਉ’

Arvind Kejriwal

Arvind Kejriwal News: ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਜੇਲ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਹੋਰ ਵੱਡੀ ਰਾਹਤ ਮਿਲੀ ਹੈ। ਇਹ ਮਾਮਲਾ ਗੋਆ ਵਿਧਾਨ ਸਭਾ ਚੋਣਾਂ 2017 ਨਾਲ ਜੁੜਿਆ ਹੋਇਆ ਹੈ।

ਦਰਅਸਲ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਇਕ ਬਿਆਨ ਦਿਤਾ ਸੀ, ਜਿਸ ਨੂੰ ਲੈ ਕੇ ਗੋਆ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਨੂੰ ਅੱਜ ਅਦਾਲਤ ਨੇ ਖਾਰਜ ਕਰ ਦਿਤਾ।

7 ਸਾਲ ਬਾਅਦ ਇਸ ਕੇਸ ਦਾ ਫੈਸਲਾ ਹੋ ਹੋਇਆ ਹੈ ਅਤੇ ਤਿਹਾੜ ਜੇਲ ਵਿਚ ਬੰਦ 'ਆਪ' ਕਨਵੀਨਰ ਕੇਜਰੀਵਾਲ ਨੂੰ ਵੱਡੀ ਰਾਹਤ ਮਿਲੀ ਹੈ। ਦਰਅਸਲ, ਗੋਆ ਚੋਣਾਂ ਦੌਰਾਨ ਕੇਜਰੀਵਾਲ ਨੇ ਬਿਆਨ ਦਿਤਾ ਸੀ ਕਿ ‘ਪੈਸੇ ਸਾਰਿਆਂ ਤੋਂ ਲਓ ਪਰ ਵੋਟ ਝਾੜੂ ਨੂੰ ਦਿਓ’। ਇਸ ਬਿਆਨ ਦੀ ਉਸ ਸਮੇਂ ਵਿਰੋਧੀਆਂ ਨੇ ਭਾਰੀ ਆਲੋਚਨਾ ਕੀਤੀ ਸੀ।

(For more Punjabi news apart from Goa court dismisses complaint against Arvind Kejriwal, stay tuned to Rozana Spokesman)