NIA team attacked : 'ਰਾਤ ਨੂੰ ਰੇਡ ਕਰਨ ਕਿਉਂ ਗਏ', ਮਮਤਾ ਬੈਨਰਜੀ ਨੇ NIA ਦੀ ਰੇਡ 'ਤੇ ਚੁੱਕੇ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

NIA team attacked : 'ਰਾਤ ਨੂੰ ਰੇਡ ਕਰਨ ਕਿਉਂ ਗਏ', ਮਮਤਾ ਬੈਨਰਜੀ ਨੇ NIA ਦੀ ਰੇਡ 'ਤੇ ਚੁੱਕੇ ਸਵਾਲ

Mamata Banerjee

 NIA team attacked : ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ 'ਚ NIA ਦੀ ਟੀਮ 'ਤੇ ਹਮਲਾ ਹੋਇਆ ਹੈ। ਉਹ ਭੂਪਤੀਨਗਰ ਬੰਬ ਧਮਾਕੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਗਏ ਸੀ। ਲੰਬੀ ਜਾਂਚ ਤੋਂ ਬਾਅਦ ਦੋ ਮੁੱਖ ਸਾਜ਼ਿਸ਼ਕਰਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਜਾਂਚ ਟੀਮ 'ਤੇ ਹਮਲੇ ਨੂੰ ਲੈ ਕੇ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਇਕ ਪਾਸੇ ਸੀਐੱਮ ਮਮਤਾ ਬੈਨਰਜੀ ਨੇ 'ਰਾਤ ਦੀ ਰੇਡ' 'ਤੇ ਸਵਾਲ ਚੁੱਕੇ ਹਨ। 

 

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, "ਉਨ੍ਹਾਂ ਨੇ ਅੱਧੀ ਰਾਤ ਨੂੰ ਰੇਡ ਕਿਉਂ ਕੀਤੀ? ਕੀ ਉਨ੍ਹਾਂ ਕੋਲ ਪੁਲਿਸ ਦੀ ਇਜਾਜ਼ਤ ਸੀ?" "ਸਥਾਨਕ ਲੋਕਾਂ ਨੇ ਉਸੇ ਤਰ੍ਹਾਂ ਕੀਤਾ , ਜਿਸ ਤਰ੍ਹਾਂ ਉਹ ਅੱਧੀ ਰਾਤ ਨੂੰ ਆਏ ਕਿਸੇ ਹੋਰ ਅਜਨਬੀ ਲਈ ਕਰਦੇ ਹਨ। ਮਮਤਾ ਨੇ ਕਿਹਾ, "ਕੀ ਉਹ ਚੋਣਾਂ ਤੋਂ ਠੀਕ ਪਹਿਲਾਂ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਹਨ? ਭਾਜਪਾ ਨੂੰ ਕੀ ਲੱਗਦਾ ਹੈ ਕਿ ਉਹ ਹਰ ਬੂਥ ਏਜੰਟ ਨੂੰ ਗ੍ਰਿਫਤਾਰ ਕਰਨਗੇ? ਐਨਆਈਏ ਨੂੰ ਕੀ ਅਧਿਕਾਰ ਹੈ ਕਿ ਜੋ ਉਹ ਭਾਜਪਾ ਨੂੰ ਸਮਰਥਨ ਦੇਣ ਲਈ ਇਹ ਸਭ ਕਰ ਰਹੇ ਹਨ।" ਉਨ੍ਹਾਂ ਇਸ ਨੂੰ ‘ਗੰਦੀ ਰਾਜਨੀਤੀ’ ਕਰਾਰ ਦਿੱਤਾ।

 

ਜਾਂਚ ਏਜੰਸੀ ਵੱਲੋਂ ਪਾਰਟੀ ਏਜੰਟ ਦੀ ਗ੍ਰਿਫਤਾਰੀ ਦੇ ਮਾਮਲੇ 'ਤੇ ਮਮਤਾ ਬੈਨਰਜੀ ਨੇ ਕਿਹਾ, "ਮੈਂ NIA ਦੁਆਰਾ ਸਾਡੇ ਏਜੰਟ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੀ ਹਾਂ ਅਤੇ ਪੂਰਬੀ ਮੇਦਿਨੀਪੁਰ ਦੇ ਭੂਪਤੀਨਗਰ 'ਚ ਔਰਤਾਂ 'ਤੇ ਹੋਏ ਹਮਲੇ ਦੀ ਵੀ ਨਿੰਦਾ ਕਰਦੀ ਹਾਂ। ਇਸੇ ਤਰ੍ਹਾਂ ਨੰਦੀਗ੍ਰਾਮ ਨੂੰ ਲੁੱਟਿਆ ਗਿਆ। ਉਸ ਦਿਨ ਤੁਸੀਂ ਪੁਲਿਸ ਅਫਸਰ ਬਦਲ ਦਿੱਤੇ ਅਤੇ ਤੁਸੀਂ ਲੋਡ ਸ਼ੈਡਿੰਗ ਕੀਤੀ ਸੀ। ਇਹ ਚਾਕਲੇਟ ਬੰਬ ਕਾਂਡ ਸੀ ਅਤੇ ਉਹ ਚੋਣਾਂ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰ ਰਹੇ ਹਨ। ਮੈਂ ਇਸ ਦੀ ਨਿੰਦਾ ਕਰਦੀ ਹਾਂ।