ਮੋਦੀ ਸਰਕਾਰ ਲਈ ਵੱਡੀ ਚੁਣੌਤੀ : ਯੂਪੀ ਦੇ 1.31 ਕਰੋੜ ਘਰਾਂ ਅਜੇ ਤਕ ਨਹੀਂ ਪਹੁੰਚੀ ਬਿਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਵੇਂ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਹਰ ਪਿੰਡ ਵਿਚ ਬਿਜਲੀ ਪਹੁੰਚਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਤੋਂ ਬਾਅਦ ਹੁਣ ਵੱਡੀ ਚੁਣੌਤੀ ਹਰ ....

10 million homes to be electrified in uttar pradesh

ਲਖਨਊ : ਭਾਵੇਂ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਹਰ ਪਿੰਡ ਵਿਚ ਬਿਜਲੀ ਪਹੁੰਚਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਤੋਂ ਬਾਅਦ ਹੁਣ ਵੱਡੀ ਚੁਣੌਤੀ ਹਰ ਘਰ ਵਿਚ ਬਿਜਲੀ ਪਹੁੰਚਾਉਣ ਦੀ ਹੈ। ਇਹ ਚੁਣੌਤੀ ਕਿੰਨੀ ਵੱਡੀ ਹੈ, ਇਸ ਦਾ ਅੰਦਾਜ਼ਾ ਉਤਰ ਪ੍ਰਦੇਸ਼ ਤੋਂ ਲਗਾਇਆ ਜਾ ਸਕਦਾ ਹੈ। ਦੇਸ਼ ਦੇ 3.31 ਕਰੋੜ ਹਨ੍ਹੇਰੇ ਘਰਾਂ ਵਿਚੋਂ 42 ਫ਼ੀਸਦੀ ਇਸੇ ਸੂਬੇ ਤੋਂ ਆਉਂਦੇ ਹਨ। ਭਾਵ ਕਰੀਬ ਇਕ ਕਰੋੜ ਘਰਾਂ ਨੂੰ ਅਜੇ ਤਕ ਇੱਥੇ ਬਿਜਲੀ ਨਸੀਬ ਨਹੀਂ ਹੋਈ ਹੈ। 

ਅਫ਼ਸੋਸ ਦੀ ਗੱਲ ਇਹ ਹੈ ਕਿ ਜੋ ਸੋਨਭਦਰ ਜ਼ਿਲ੍ਹਾ ਥਰਮਲ ਪਾਵਰ ਦਾ ਕੇਂਦਰ ਹੈ। ਇੱਥੇ 8 ਵੱਡੇ ਬਿਜਲੀ ਘਰ ਹਨ ਅਤੇ ਇਸ ਜ਼ਿਲ੍ਹੇ ਤੋਂ ਦੇ ਵੱਖ-ਵੱਖ ਹਿੱਸਿਆਂ ਨੂੰ ਬਿਜਲੀ ਮਿਲਦੀ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਜ਼ਿਲ੍ਹੇ ਵਿਚ ਬਿਜਲੀਕਰਨ ਮਹਿਜ਼ 27 ਫ਼ੀਸਦੀ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਦਿਤੀ 31 ਦਸੰਬਰ 2018 ਤਕ ਹਰ ਘਰ ਵਿਚ ਬਿਜਲੀ ਪਹੁੰਚਾ ਦੇਣ ਦੀ ਸਮਾਂ ਹੱਦ ਇਕ ਵੱਡੀ ਚੁਣੌਤੀ ਹੈ। 

ਪੱਤਰਕਾਰਾਂ ਦੀ ਟੀਮ ਨੇ ਕਈ ਪਿੰਡਾਂ ਵਿਚ ਜਾ ਕੇ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ। ਸੋਨਭਦਰ ਦੇ ਹੀ ਕਾਚਨ ਪਿੰਡ ਵਿਚ ਚਾਰ ਮਹੀਨੇ ਪਹਿਲਾਂ ਹੀ ਬਿਜਲੀ ਆਈ ਹੈ। ਇਸੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਤੁਰਤ ਇਕ ਫ਼ਰਿੱਜ਼ ਖਰ਼ੀਦਿਆ ਅਤੇ ਕੋਲਡ ਡਰਿੰਕ ਦੀ ਦੁਕਾਨ ਖੋਲ੍ਹ ਲਈ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਰੋਜ਼ੀ ਰੋਟੀ ਕਮਾਉਣ ਦਾ ਚੰਗਾ ਸਾਧਨ ਨਹੀਂ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਆਮਦਨ ਕੁੱਝ ਠੀਕ ਹੈ। 

ਇਸੇ ਤਰ੍ਹਾਂ ਸੋਨਭਦਰ ਦੇ ਨਾਗਰਾਜ ਪਿੰਡ ਵਿਚ ਸਭ ਤੋਂ ਪਹਿਲਾਂ ਜੋ ਲੋਕ ਆਏ ਉਹ ਰਿਹੰਦ ਡੈਮ ਬਣਾਉਣ ਦੌਰਾਨ ਉਜਾੜੇ ਗਏ ਸਨ। ਰਿਹੰਦ ਵਿਚ ਕਈ ਬਿਜਲੀ ਘਰ ਹਨ ਪਰ ਨਾਗਰਾਜ ਨੇ ਕਦੇ ਬਿਜਲੀ ਨਹੀਂ ਦੇਖੀ। ਲਖਨਊ ਦੇ ਨੇੜੇ ਹਰਦੋਈ ਜ਼ਿਲ੍ਹੇ ਦੇ ਪੂਰਨਖੇੜਾ ਪਿੰਡ ਵਿਚ ਪਹਿਲੀ ਵਾਰ ਕੋਈ ਸਰਕਾਰ ਬਿਜਲੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੋਂ ਦੀ ਆਬਾਦੀ 800 ਤੋਂ 900 ਲੋਕਾਂ ਦੀ ਹੈ। ਪਿੰਡ ਦੇ ਬਾਹਰ ਵਾਰ 61 ਸਾਲਾ ਕਾਦਲੇ ਦੇ ਘਰ ਸਰਕਾਰ ਨੇ ਹੋਲੀ ਤੋਂ ਪਹਿਲਾਂ ਨਵਾਂ ਬਿਜਲੀ ਮੀਟਰ ਮੁਫ਼ਤ ਵਿਚ ਲਗਾਇਆ। ਹਫ਼ਤੇ ਵਿਚ ਬਿਜਲੀ ਦੇਣ ਦਾ ਵਾਅਦਾ ਵੀ ਕੀਤਾ ਪਰ ਹੁਣ ਤਕ ਬਿਜਲੀ ਨਹੀਂ ਪਹੁੰਚੀ ਹੈ ਪਰ ਉਨ੍ਹਾਂ ਦੀ ਉਮੀਦ ਬਣੀ ਹੋਈ ਹੈ। 

ਪ੍ਰਧਾਨ ਮੰਤਰੀ ਵਲੋਂ ਦਿਤੀ ਗਈ ਸਮਾਂ ਹੱਦ ਦੇ ਅੰਦਰ ਸਰਕਾਰ ਨੇ ਹਰਦੋਈ ਵਿਚ 8 ਮਹੀਨੇ ਵਿਚ 2 ਲੱਖ 40 ਹਜ਼ਾਰ ਘਰਾਂ ਵਿਚ ਬਿਜਲੀ ਪਹੁੰਚਾਉਣੀ ਹੈ। ਉਥੇ ਯੂਪੀ ਦੀ ਯੋਗੀ ਸਰਕਾਰ ਦਾ ਕਹਿਣਾ ਹੈ ਕਿ ਉਹ 8 ਮਹੀਨੇ ਵਿਚ ਇਕ ਕਰੋੜ ਘਰਾਂ ਨੂੰ ਰੋਸ਼ਨ ਕਰਨ ਦੀ ਚੁਣੌਤੀ ਉਠਾਉਣ ਲਈ ਤਿਆਰ ਹਨ। ਸਰਕਾਰ ਮੁਤਾਬਕ ਉਹ ਹਰ ਜ਼ਿਲ੍ਹੇ ਵਿਚ ਮੁਫ਼ਤ ਬਿਜਲੀ ਕੈਂਪ ਲਗਾ ਕੇ ਘੱਟੋ ਘੱਟ ਚਾਰਜ ਵਾਲੇ ਵਾਪਰ ਕੁਨੈਕਸ਼ਨ ਦੇ ਰਹੀ ਹੈ।

ਸਰਕਾਰ ਦਾ ਦਾਅਵਾ ਹੈ ਕਿ ਜ਼ਿਲ੍ਹਾ ਵਾਰ ਬਿਜਲੀ ਲਗਾਉਣ ਦੇ ਕੰਮ ਦੀ ਹਰ ਰੋਜ਼ ਨਿਗਰਾਨੀ ਹੋ ਰਹੀ ਹੈ ਪਰ ਹਕੀਕਤ ਇਹ ਵੀ ਹੈ ਕਿ ਯੂਪੀ ਵਿਚ 1 ਕਰੋੜ 31 ਲੱਖ ਘਰ ਹਨ, ਜਿੱਥੇ ਬਿਜਲੀ ਨਹੀਂ ਪਹੁੰਚੀ ਜਦਕਿ ਦੇਸ਼ ਭਰ ਵਿਚ ਇਨ੍ਹਾਂ ਦੀ ਗਿਣਤੀ 3.13 ਕਰੋੜ ਹੈ।