ਨਕਸਲੀਆਂ ਨੇ ਅਪਣੇ ਅਸਲੇ 'ਚ 'ਰੈਂਬੋ ਏਅਰੋ' ਅਤੇ 'ਰਾਕੇਟ ਬੰਬ' ਜੋੜੇ : ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਕਸਲੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਅਪਣੇ ਦੇਸੀ ਅਸਲੇ ਤਹਿਤ ਰੈਂਬੋ ਏਅਰੋ ਅਤੇ ਰਾਕੇਟ...

Naxals added 'rimbo aero' and 'rocket bombs' in their arms: report

ਨਵੀਂ ਦਿੱਲੀ : ਨਕਸਲੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਅਪਣੇ ਦੇਸੀ ਅਸਲੇ ਤਹਿਤ ਰੈਂਬੋ ਏਅਰੋ ਅਤੇ ਰਾਕੇਟ ਬੰਬ ਵਰਗੇ ਕੁੱਝ ਬਹੁਤ ਹੀ ਘਾਤਕ ਹਥਿਆਰ ਹਾਲ ਹੀ ਵਿਚ ਤਿਆਰ ਕੀਤੇ ਹਨ। ਮਾਉਵਾਦੀਆਂ ਦੀਆਂ ਉਭਰਦੀਆਂ ਮੁਹਿੰਮਾਂ 'ਤੇ ਇਕ ਤਾਜ਼ਾ ਰਿਪੋਰਟ ਵਿਚ ਇਹ ਖ਼ੁਲਾਸਾ ਕੀਤਾ ਗਿਆ ਹੈ।

ਦੇਸੀ ਬੰਬ ਖ਼ਤਰਿਆਂ 'ਤੇ ਸਾਂਝੀ ਸੁਰੱਖਿਆ ਕਮਾਨ ਦੀ ਰਿਪੋਰਟ ਅਨੁਸਾਰ ਮਾਉਵਾਦੀਆਂ ਨੇ ਸੁਰੱਖਿਆ ਬਲਾਂ ਦੇ ਖੋਜੀ ਕੁੱਤਿਆਂ ਨੂੰ ਬੰਬਾਂ ਦਾ ਪਤਾ ਲਗਾਉਣ ਅਤੇ ਅਪਣੇ ਮਾਸਟਰ ਨੂੰ ਉਸ ਦੀ ਸੂਚਨਾ ਦੇਣ ਵਿਚ ਚਕਮਾ ਦੇਣ ਲਈ ਦੇਸੀ ਬੰਬ ਨੂੰ ਗੋਬਰ ਵਿਚ ਛੁਪਾਉਣ ਦਾ ਇਕ ਸਮਾਰਟ ਤਰੀਕਾ ਇਜ਼ਾਦ ਕੀਤਾ ਹੈ।

ਇਸ ਰਿਪੋਰਟ ਕਿਹਾ ਗਿਆ ਹੈ ਕਿ 2017 ਪਹਿਲੀ ਤਿਮਾਹੀ ਵਿਚ ਕਈ ਅਜਿਹੇ ਮੌਕੇ ਆਏ ਜਦੋਂ ਸੁਰੱਖਿਆ ਬਲਾਂ ਦੇ ਖੋਜੀ ਕੁੱਤੇ ਮਾਰੇ ਗਏ ਜਾਂ ਜ਼ਖ਼ਮੀ ਹੋ ਗਏ ਕਿਉਂਕਿ ਜਦੋਂ ਉਹ ਛੁਪਾਏ ਹੋਏ ਦੇਸੀ ਬੰਬ ਦਾ ਪਤਾ ਲਗਾ ਰਹੇ ਸਨ ਤਾਂ ਉਨ੍ਹਾਂ ਨੂੰ ਗੋਬਰ ਦੀ ਬਦਬੂ ਨਾਲ ਪਰੇਸ਼ਾਨੀ ਹੋ ਰਹੀ ਸੀ ਅਤੇ ਇਸੇ ਦੌਰਾਨ ਦੇਸੀ ਬੰਬ ਫਟ ਗਏ। ਪਿਛਲੇ ਸਾਲ ਝਾਰਖੰਡ ਅਤੇ ਛੱਤੀਸਗੜ੍ਹ ਵਿਚ ਨਕਸਲੀਆਂ ਦੇ ਦੇਸੀ ਬੰਬ ਕਾਰਨ 'ਓਸਾਮਾ ਹੰਟਰ' ਨਾਂਅ ਨਾਲ ਮਸ਼ਹੂਰ ਦੋ ਕੁੱਤੇ ਮਾਰੇ ਗਏ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਨ੍ਹਾਂ ਘਟਨਾਵਾਂ ਦੀ ਜਾਂਚ ਦਾ ਆਦੇਸ਼ ਦਿਤਾ। 

ਸ਼ੱਕ ਹੈ ਕਿ ਦੇਸੀ ਬੰਬਾਂ ਨੂੰ ਗੋਬਰ ਵਿਚ ਛੁਪਾਉਣ ਦਾ ਤਰੀਕਾ ਘਾਤਕ ਸਾਬਤ ਹੋਇਆ ਅਤੇ ਕੁੱਤਿਆਂ ਦੀ ਜਾਨ ਚਲੀ ਗਈ। ਇਹ ਕੁੱਤੇ ਦੇਸੀ ਬੰਬਾਂ ਦਾ ਪਤਾ ਲਗਾਉਣ ਅਤੇ ਸੁਰੱਖਿਆ ਜਵਾਨਾਂ ਦੀ ਜਾਨ ਬਚਾਉਣ ਵਿਚ ਅਹਿਮ ਸਮਝੇ ਜਾਂਦੇ ਹਨ। ਸੁਰੱਖਿਆ ਬਲਾਂ ਨੂੰ ਉਨ੍ਹਾਂ ਦੇ ਗਸ਼ਤੀ ਕੁੱਤਿਆਂ ਦੇ ਪ੍ਰਤੀ ਨਵੇਂ ਖ਼ਤਰਿਆਂ ਤੋਂ ਚੌਕਸ ਕਰ ਦਿਤਾ ਗਿਆ ਹੈ। ਮਾਉਵਾਦੀਆਂ ਵਿਚ ਦੇਸੀ ਬੰਬ ਹਾਲ ਦੇ ਸਾਲਾਂ ਵਿਚ ਸਭ ਤੋਂ ਘਾਤਕ ਹਥਿਆਰ ਦੇ ਰੂਪ ਵਿਚ ਉਭਰਿਆ ਹੈ ਕਿਉਂਕਿ ਉਨ੍ਹਾਂ ਦੀ ਵਜ੍ਹਾ ਨਾਲ ਵੱਖ-ਵੱਖ ਸੂਬਿਆਂ ਵਿਚ ਸੈਂਕੜੇ ਸੁਰੱਖਿਆ ਜਵਾਨਾਂ ਦੀ ਜਾਨ ਚਲੀ ਗਈ। 

ਰਿਪੋਰਟ ਅਨੁਸਾਰ ਇਸ ਖੇਤਰ ਵਿਚ ਇਕ ਨਵੀਂ ਤਕਨੀਕ ਦੇਖੀ ਗਈ ਹੈ, ਉਹ ਭਾਕਪਾ ਮਾਉਵਾਦੀਆਂ ਵਲੋਂ ਰੈਂਬੋ ਏਅਰੋ ਦੀ ਵਰਤੋਂ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਏਅਰੋ ਦੇ ਅਗਲੇ ਹਿੱਸੇ 'ਤੇ ਘੱਟ ਸਮਰਥਾ ਵਾਲਾ ਗੰਨ ਪਾਊਡਰ ਜਾਂ ਪਟਾਕਾ ਪਾਊਡਰ ਹੁੰਦਾ ਹੈ। ਨਿਸ਼ਾਨਾ ਲੱਗਣ ਤੋਂ ਬਾਅਦ ਉਸ ਵਿਚ ਧਮਾਕਾ ਹੁੰਦਾ ਹੈ। ਰੈਂਬੋ ਏਅਰੋ ਬਹੁਤ ਜ਼ਿਆਦਾ ਨੁਕਸਾਨ ਨਹੀਂ ਕਰਦਾ ਪਰ ਕਾਫ਼ੀ ਆਵਾਜ਼ ਅਤੇ ਧੂੰਆਂ ਛੱਡ ਕੇ ਸੁਰੱਖਿਆ ਜਵਾਨਾਂ ਦਾ ਧਿਆਨ ਭਟਕਾਉਂਦਾ ਹੈ। ਅਜਿਹੇ ਵਿਚ ਮਾਉਵਾਦੀਆਂ ਲਈ ਉਨ੍ਹਾਂ 'ਤੇ ਘਾਤਕ ਵਾਰ ਕਰਨ ਅਤੇ ਉਨ੍ਹਾਂ ਦੇ ਹਥਿਆਰ ਲੁੱਟਣ ਵਿਚ ਆਸਾਨੀ ਹੋ ਜਾਂਦੀ ਹੈ। ਰਿਪੋਰਟ ਦੇ ਹਿਸਾਬ ਨਾਲ ਇਸ ਤੋਂ ਇਲਾਵਾ ਨਕਸਲੀਆਂ ਨੇ ਦੇਸੀ ਮੋਟਰਾਰ ਅਤੇ ਰਾਕੇਟ ਵੀ ਤਿਆਰ ਕੀਤੇ ਹਨ।