ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, 13 ਸੂਬਿਆਂ 'ਚ ਸੋਮਵਾਰ ਹਨ੍ਹੇਰੀ ਤੂਫਾਨ ਨਾਲ ਮੀਂਹ ਪੈਣ ਦਾ ਖ਼ਦਸਾ
ਦੇਸ਼ ਦੇ ਘੱਟੋ-ਘੱਟ 13 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਹਨ੍ਹੇਰੀ-ਤੂਫਾਨ, ਭਾਰੀ ਮੀਂਹ ਅਤੇ ਗੱੜੇਮਾਰੀ ਹੋਣ ਦਾ ਖ਼ਦਸਾ ਹੈ। ਇਹ ਜਾਣਕਾਰੀ ਗ੍ਰਹਿ...
ਨਵੀਂ ਦਿੱਲੀ, 6 ਮਈ : ਦੇਸ਼ ਦੇ ਘੱਟੋ-ਘੱਟ 13 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਹਨ੍ਹੇਰੀ-ਤੂਫਾਨ, ਭਾਰੀ ਮੀਂਹ ਅਤੇ ਗੱੜੇਮਾਰੀ ਹੋਣ ਦਾ ਖ਼ਦਸਾ ਹੈ। ਇਹ ਜਾਣਕਾਰੀ ਗ੍ਰਹਿ ਮੰਤਰਾਲੇ ਨੇ ਦਿਤੀ ਹੈ। ਮੰਤਰਾਲੇ ਨੇ ਦਸਿਆ ਹੈ ਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕੁੱਝ ਸਥਾਨਾਂ ਉਤੇ ਹਨ੍ਹੇਰੀ-ਤੂਫਾਨ ਅਤੇ ਗੱੜੇਮਾਰੀ ਨਾਲ ਮੀਂਹ ਵੀ ਪੈ ਸਕਦਾ ਹੈ ਜਦੋਂ ਕਿ ਉਤਰਾਖੰਡ ਅਤੇ ਪੰਜਾਬ ਦੇ ਕੁੱਝ ਸਥਾਨਾਂ 'ਤੇ ਮੀਂਹ ਪੈ ਸਕਦਾ ਹੈ ਅਤੇ ਤੇਜ ਹਵਾ ਚਲ ਸਕਦੀ ਹੈ। ਭਾਰਤੀ ਮੌਸਮ ਵਿਭਾਗ ਦੀ ਇਕ ਸਲਾਹ ਦਾ ਜ਼ਿਕਰ ਕਰਦੇ ਹੋਏ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਸਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜੋਰਮ ਅਤੇ ਤ੍ਰਿਪੁਰਾ ਦੇ ਕੁੱਝ ਥਾਵਾਂ 'ਤੇ ਸੋਮਵਾਰ ਨੂੰ ਭਾਰੀ ਮੀਂਹ ਪੈ ਸਕਦਾ ਹੈ।
ਅਧਿਕਾਰੀ ਮੁਤਾਬਕ ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ, ਦਿੱਲੀ ਅਤੇ ਪੱਛਮੀ ਉਤਰ ਪ੍ਰਦੇਸ਼ ਦੇ ਕੁੱਝ ਥਾਵਾਂ ਉਤੇ ਵੀ ਮੀਂਹ ਪੈ ਸਕਦਾ ਹੈ ਅਤੇ ਤੇਜ ਹਵਾ ਚਲ ਸਕਦੀ ਹੈ। ਅਧਿਕਾਰੀ ਨੇ ਦਸਿਆ ਕਿ ਪੱਛਮੀ ਰਾਜਸਥਾਨ ਦੇ ਕੁੱਝ ਥਾਵਾਂ 'ਤੇ ਧੂਲ ਭਰੀ ਹਨ੍ਹੇਰੀ ਚਲ ਸਕਦੀ ਹੈ ਅਤੇ ਗਰਜ ਨਾਲ ਮੀਂਹ ਪੈ ਸਕਦਾ ਹੈ। ਪਿਛਲੇ ਹਫ਼ਤੇ ਧੂੜ ਭਰੀ ਹਨ੍ਹੇਰੀ, ਤੇਜ ਮੀਂਹ ਅਤੇ ਬਿਜਲੀ ਡਿੱਗਣ ਕਾਰਨ ਪੰਜ ਸੂਬਿਆਂ ਵਿਚ 124 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਤੋਂ ਜਿਆਦਾ ਲੋਕ ਜ਼ਖ਼ਮੀ ਹੋ ਗਏ ਸਨ।