ਛਪਰਾ- ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਰੋਜ਼ ਦੀ ਤਰਾਂ ਕੋਈ ਨਾ ਕੋਈ ਨਵੀਂ ਘਟਨਾ ਸੁਣਨ ਨੂੰ ਮਿਲਦੀ ਹੈ। ਬਿਹਾਰ ਦੇ ਸਾਰਣ ਇਲਾਕੇ ਵਿਚ ਇਕ ਨਵੀਂ ਘਟਨਾ ਦੇਖਣ ਨੂੰ ਮਿਲੀ ਹੈ। ਬਿਹਾਰ ਦੇ ਸਾਰਣ ਲੋਕ ਸਭਾ ਹਲਕੇ ਵਿਚ ਚਲ ਰਹੀਆਂ ਚੋਣਾਂ ਦੇ ਦੌਰਾਨ ਸੋਨਪੁਰ ਵਿਧਾਨ ਸਭਾ ਹਲਕੇ ਦੇ ਬੂਥ ਨੰ 131 ਤੇ ਇਕ ਨੌਜਵਾਨ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਬੈਲਟ ਯੂਨਿਟ ਹੀ ਤੋੜ ਦਿੱਤੀ।
ਜ਼ਿਲ੍ਹਾ ਪਦ ਅਧਿਕਾਰੀ ਅਤੇ ਜ਼ਿਲ੍ਹਾ ਅਫ਼ਸਰ ਸੁਬ੍ਰਤ ਕੁਮਾਰ ਸੇਨ ਨੇ ਦੱਸਿਆ ਕਿ ਪੰਜਵੇਂ ਪੜਾਅ ਦੇ ਤਹਿਤ ਸਾਰਣ ਲੋਕ ਸਭਾ ਹਲਕੇ ਵਿਚ ਸ਼ਾਤੀ ਪੂਰਵਕ ਢੰਗ ਨਾਲ ਵੋਟਾਂ ਪੈ ਰਹੀਆਂ ਸਨ ਤਦ ਹੀ ਇਕ ਨੌਜਵਾਨ ਨੇ ਈਵੀਐਮ ਦੀ ਬੈਲਟ ਯੂਨਿਟ ਤੋੜ ਦਿੱਤੀ। ਸੁਬ੍ਰਤ ਕੁਮਾਰ ਨੇ ਦੱਸਿਆ ਕਿ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਨੌਜਵਾਨ ਦੀ ਪਹਿਚਾਣ ਸੁਰੇਸ਼ ਸ਼ਰਮਾ ਦੇ ਨਾਂ ਨਾਲ ਹੋਈ। ਪੁਲਿਸ ਨੌਜਵਾਨ ਤੋਂ ਪੁੱਛ ਪੜਤਾਲ ਕਰ ਰਹੀ ਹੈ। ਸੁਬ੍ਰਤ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਬੈਲਟ ਯੂਨਿਟ ਬਦਲ ਕੇ ਥੋੜੀ ਦੇਰ ਬਾਅਦ ਦੁਬਾਰਾ ਵੋਟਾਂ ਪਾਉਣ ਦਾ ਕੰਮ ਜਾਰੀ ਕੀਤਾ ਗਿਆ।