ਕੋਰੋਨਾ ਰੋਗੀਆਂ ਨੂੰ ਘਰਾਂ 'ਚ ਸਿਹਤ ਸਹੂਲਤਾਂ ਮਿਲਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਜਰੀਵਾਲ ਸਰਕਾਰ ਨੇ ਕਰੋਨਾ ਕਰ ਕੇ,  ਘਰਾਂ ਵਿਚ ਇਕੱਲੇ ਰਹਿਣ ਵਾਲੇ ਰੋਗੀਆਂ ਨੂੰ ਸਿਹਤ ਸਹੂਲਤਾਂ ਦੇਣ ਦਾ ਫ਼ੈਸਲਾ ਲਿਆ ਹੈ। ਜਿਨਾਂ੍ਹ ਰੋਗੀਆਂ ਵਿਚ ਕਰੋਨਾ ਦੇ

File Photo

ਨਵੀਂ ਦਿੱਲੀ, 5 ਮਈ (ਅਮਨਦੀਪ ਸਿੰਘ) : ਕੇਜਰੀਵਾਲ ਸਰਕਾਰ ਨੇ ਕਰੋਨਾ ਕਰ ਕੇ,  ਘਰਾਂ ਵਿਚ ਇਕੱਲੇ ਰਹਿਣ ਵਾਲੇ ਰੋਗੀਆਂ ਨੂੰ ਸਿਹਤ ਸਹੂਲਤਾਂ ਦੇਣ ਦਾ ਫ਼ੈਸਲਾ ਲਿਆ ਹੈ। ਜਿਨਾਂ੍ਹ ਰੋਗੀਆਂ ਵਿਚ ਕਰੋਨਾ ਦੇ ਹਲਕੇ ਲੱਛਣ ਹਨ, ਉਨਾਂ੍ਹ ਨੂੰ ਨਿੱਜੀ ਤੌਰ 'ਤੇ ਸਿਹਤ ਕਾਮਿਆਂ ਦੀ ਟੀਮ ਘਰਾਂ ਵਿਚ ਵੱਖ ਰਹਿਣ ਦੇ ਵਧੀਆ ਢੰਗ ਸਿਖਾਏਗੀ।

ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿਚ ਇਸ ਬਾਰੇ ਫ਼ੈਸਲਾ ਲਿਆ ਗਿਆ ਤੇ ਦਸਿਆ ਗਿਆ ਕਿ ਇਸ ਬਾਰੇ ਸਰਕਾਰ ਵਲੋਂ ਤਿਆਰ ਕਰਵਾਏ ਗਏ ਕਿਤਾਬਚੇ ਸਿਹਤ ਕਾਮੇ ਕਰੋਨਾ ਰੋਗੀਆਂ ਤੇ ਉਨਾਂ੍ਹ ਦੀ ਸਾਂਭ ਸੰਭਾਲ ਵਿਚ ਲੱਗੇ ਹੋਏ ਰਿਸ਼ਤੇਦਾਰਾਂ ਨੂੰ ਦੇਣਗੇ ਜਿਸ ਨਾਲ ਇਹ ਸਿਖਾਇਆ ਜਾਵੇਗਾ  

ਕਿ ਉਹ ਘਰਾਂ ਵਿਚ ਵੱਖ ਰਹਿਣ ਦੇ ਅਮਲ ਨੂੰ ਕਿਵੇਂ ਸੁਚੱਜੇ ਢੰਗ ਨਾਲ ਪੂਰਾ ਕਰਨ।    ਸਿਹਤ ਕਾਮਿਆਂ ਦੀ ਟੀਮ ਵਲੋਂ ਰੋਜ਼ਾਨਾ ਰੋਗੀਆਂ ਨੂੰ ਫੋਨ ਕਰ ਕੇ, ਉਨ੍ਹਾਂ ਦੀ ਸਿਹਤ/ ਲੱਛਣਾਂ ਆਦਿ ਦੀ ਪੜਚੋਲ ਕੀਤੀ ਜਾਵੇਗੀ ਤੇ ਸਿਹਤ ਸਬੰਧੀ ਜਿਹੜੇ ਸਵਾਲ ਹੋਣਗੇ ਉਨਾਂ੍ਹ ਦੇ ਜਵਾਬ ਵੀ ਦਿਤੇ ਜਾਣਗੇ।  
14 ਦਿਨਾਂ ਦਾ ਇਕੱਲ ਪੂਰਾ ਕਰਨ ਮਗਰੋਂ ਰੋਗੀਆਂ ਨੂੰ ਆਟੋਮੈਟਿਕ ਐਸਐਮਐਸ ਭੇਜਿਆ ਜਾਵੇਗਾ ਤਾ ਕਿ ਕਰੋਨਾ ਰੋਗੀਆਂ ਦੀ ਸੁਚੱਜੀ ਸਾਂਭ ਸੰਭਾਲ ਯਕੀਨੀ ਬਣਾਈ ਜਾ ਸਕੇ।