ਕੇਜਰੀਵਾਲ ਸਰਕਾਰ ਨੇ ਸ਼ਰਾਬ 'ਤੇ ਲਾਇਆ 70 ਫ਼ੀ ਸਦੀ ਕਰੋਨਾ ਟੈਕਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਵਲੋਂ ਸ਼ਰਾਬ ਖ਼ਰੀਦਣ ਵਾਲੀਆਂ ਭੀੜਾਂ ਨੂੰ ਸਖ਼ਤ ਸੁਨੇਹਾ

File Photo

ਨਵੀਂ ਦਿੱਲੀ, 5 ਮਈ (ਅਮਨਦੀਪ ਸਿੰਘ) ਦਿੱਲੀ ਵਿਚ ਕਰੋਨਾ ਤਾਲਾਬੰਦੀ ਵਿਚ ਕੁੱਝ ਰਿਆਇਤ ਮਿਲਣ ਪਿਛੋਂ ਠੇਕਿਆਂ ਦੇ ਬਾਹਰ ਸ਼ਰਾਬੀ ਹੋਈਆਂ ਭੀੜਾਂ ਕਰ ਕੇ, ਕੇਜਰੀਵਾਲ ਸਰਕਾਰ ਨੇ ਸ਼ਰਾਬ ਦੇ ਮੁੱਲ 'ਤੇ 70 ਫ਼ੀ ਸਦੀ ਵਿਸ਼ੇਸ਼ ਕਰੋਨਾ ਫ਼ੀਸ ਲਾ ਦਿਤੀ ਹੈ ਤਾਕਿ ਸ਼ਰਾਬੀਆਂ ਦੀ ਅਕੱਲ ਟਿਕਾਣੇ ਆਏ। ਇਸ ਬਾਰੇ 4 ਮਈ ਰਾਤ ਨੂੰ ਹੀ ਹੁਕਮ ਕੱਢ ਦਿਤੇ ਗਏ ਹਨ ਜੋ ਅੱਜ ਤੋਂ ਲਾਗੂ ਕਰ ਦਿਤੇ ਗਏ ਹਨ।

ਭਾਵੇਂ ਕਿ ਸਰਕਾਰਾਂ ਨੂੰ ਸ਼ਰਾਬ ਤੋਂ ਚੌਖਾ ਮਾਲੀਆ ਮਿਲਦਾ ਹੈ, ਪਰ ਸੋਮਵਾਰ ਨੂੰ ਦਿੱਲੀ ਵਿਚ ਸ਼ਰਾਬੀ ਹੋਈਆਂ ਭੀੜਾਂ ਨੂੰ ਸਖ਼ਤ ਸੁਨੇਹਾ ਦੇਣ ਤੇ ਆਪਸੀ ਸਾਖ਼ ਬਚਾਉਣ ਲਈ ਸਰਕਾਰ ਨੇ ਤੁਰਤ ਅਹਿਮ ਫ਼ੈਸਲਾ ਲੈ ਕੇ, ਹਰ ਤਰ੍ਹਾਂ ਦੀ ਸ਼ਰਾਬ 'ਤੇ 70 ਫ਼ੀ ਸਦੀ ਕਰੋਨਾ ਫ਼ੀਸ ਲਾ ਦਿਤੀ ਹੈ। ਸੋਮਵਾਰ ਨੂੰ ਦਿੱਲੀ ਸਣੇ ਕਈ ਸ਼ਹਿਰਾਂ ਵਿਚ ਸ਼ਰਾਬ ਖਰੀਦਣ ਲਈ ਲੋਕਾਂ ਦੀਆਂ ਭੀੜਾਂ ਨੇ ਠੇਕਿਆਂ ਦੇ ਬਾਹਰ ਸ਼ਰੀਰਕ ਦੂਰੀ ਦੀਆਂ ਧੱਜੀਆਂ ਉਡਾਈਆਂ ਜਿਸ ਨਾਲ ਪੁਲਿਸ ਨੂੰ ਲਾਠੀ ਚਾਰਜ ਵੀ ਕਰਨਾ ਪਿਆ ਤੇ ਅਖ਼ੀਰ ਠੇਕੇ ਬੰਦ ਕਰ ਦਿਤੇ ਗਏ।

ਠੇਕਿਆਂ ਦੇ ਬਾਹਰ ਪੈਦਾ ਹੋਈ ਬਦਇੰਤਜ਼ਾਮੀ ਬਾਰੇ ਸੋਮਵਾਰ ਨੂੰ ਮੁਖ ਮਮਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਕੇਂਦਰ ਦੀਆਂ ਹਦਾਇਤਾਂ ਮੁਤਾਬਕ ਦਿੱਲੀ ਵਿਚ ਕੁਝ ਛੋਟ ਦਿਤੀ ਗਈ, ਪਰ ਕੁਝ ਦੁਕਾਨਾਂ ਦੇ ਸਾਹਮਣੇ ਲੋਕਾਂ ਨੇ ਸ਼ਰੀਰਕ ਦੂਰੀ ਦੀ ਪਾਲਣਾ ਨਹੀਂ ਕੀਤੀ ਤੇ ਅਫਰਾ ਤਫਰੀ ਫੈਲ ਗਈ। ਜੇ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ ਤਾਂ ਕਰੋਨਾ ਫੈਲ ਜਾਵੇਗਾ, ਫਿਰ  ਫਿਰ ਸਖ਼ਤੀ ਨਾਲ ਦੁਕਾਨਾਂ ਸੀਲ ਕਰਨੀ ਪੈਣਗੀਆਂ। ਇਸ ਲਈ ਲੋਕ ਕਰੋਨਾ ਨੂੰ ਹਰਾਉਣ ਲਈ ਸੁਚੇਤ ਹੋ ਕੇ, ਹਦਾਇਤਾਂ ਦੀ ਪਾਲਣਾ ਕਰਨ