ਖਾੜੀ ਦੇਸ਼ਾਂ ਤੋਂ ਕੇਰਲਾ ਦੇ ਪ੍ਰਵਾਸੀਆਂ ਨੂੰ ਵਾਪਸ ਲਿਆਂਦਾ ਜਾਵੇ : ਥਰੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਖਾੜੀ ਦੇਸ਼ਾਂ ਤੋਂ ਕੇਰਲਾ ਦੇ ਉਨ੍ਹਾਂ ਪ੍ਰਵਾਸੀਆਂ ਨੂੰ ਵਾਪਸ ਲਿਆਂਦਾ ਜਾਵੇ ਜਿਹੜੇ ਵਾਪਸ ਆਉਣਾ ਚਾਹੁੰਦੇ ਹਨ।

File Photo

ਨਵੀਂ ਦਿੱਲੀ, 5 ਮਈ : ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਖਾੜੀ ਦੇਸ਼ਾਂ ਤੋਂ ਕੇਰਲਾ ਦੇ ਉਨ੍ਹਾਂ ਪ੍ਰਵਾਸੀਆਂ ਨੂੰ ਵਾਪਸ ਲਿਆਂਦਾ ਜਾਵੇ ਜਿਹੜੇ ਵਾਪਸ ਆਉਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਜ਼ਦੂਰ ਤਬਕੇ ਤੋਂ ਕਿਰਾਇਆ ਨਾ ਲਿਆ ਜਾਵੇ। ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਥਰੂਰ ਨੇ ਟਵਿਟਰ 'ਤੇ ਕਿਹਾ, 'ਕੇਰਲਾ ਦੇ ਸਾਰੇ ਪੰਜੀਕ੍ਰਿਤ ਪ੍ਰਵਾਸੀਆਂ ਨੂੰ ਫ਼ੌਰ ਤੌਰ 'ਤੇ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ ਤਾਕਿ ਜੂਨ ਦੀ ਸ਼ੁਰੂਆਤ ਵਿਚ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਕੇਰਲ ਆਮ ਹਾਲਤ ਵਲ ਮੁੜ ਸਕੇ।'

ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਇਹ ਸਿਹਤ ਅਤੇ ਅਰਥਵਿਵਸਕਾ ਪੱਖੋਂ ਤਰਾਸਦੀ ਹੋਵੇਗੀ। ਕਾਂਗਰਸ ਆਗੂ ਨੇ ਕੇਰਲਾ ਦੇ ਮੁੱਖ ਮੰਤਰੀ ਪਿਨਰਾਏ ਵਿਜਯਨ ਨੂੰ ਇਹ ਵੀ ਕਿਹਾ ਕਿ ਉਹ ਏਅਰ ਇੰਡੀਆ, ਸਥਾਨਕ ਏਅਰਲਾਇਨਜ਼ ਅਤੇ ਜਹਾਜ਼ ਦੀ ਮਦਦ ਹਾਸਲ ਕਰਨ ਲਈ ਕੇਂਦਰ ਨਾਲ ਗੱਲਬਾਤ ਕਰਨ।  (ਏਜੰਸੀ)