ਪਹਿਲੇ ਹਫ਼ਤੇ ਵਿਚ 7 ਤੋਂ 23 ਮਈ ਤਕ ਉਡਣਗੇ ਜਹਾਜ਼
ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ ਦੀ ਯੋਜਨਾ ਤਿਆਰ ਹੋ ਗਈ ਹੈ।
ਨਵੀਂ ਦਿੱਲੀ, 5 ਮਈ : ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਵਾਪਸੀ ਦੀ ਯੋਜਨਾ ਤਿਆਰ ਹੋ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਫ਼ਿਲਹਾਲ ਸੀਮਤ ਕਵਾਇਦ ਤਹਿਤ ਭਾਰਤੀਆਂ ਨੂੰ ਵਿਦੇਸ਼ਾਂ ਵਿਚੋਂ ਕਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾ ਗੇੜ ਯਾਨੀ ਪਹਿਲਾ ਹਫ਼ਤਾ 7 ਤੋਂ 13 ਮਈ ਦਾ ਹੋਵੇਗਾ
ਜਿਸ ਦੌਰਾਨ 64 ਜਹਾਜ਼ ਉਡਣਗੇ ਅਤੇ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਂਦਾ ਜਾਵੇਗਾ। ਯੋਜਨਾ ਮੁਤਾਬਕ ਦੁਬਈ ਤੋਂ 10 ਉਡਾਣਾਂ, ਕਤਰ ਤੋਂ 2, ਸਾਊਦੀ ਅਰਬ ਤੋਂ 5, ਇੰਗਲੈਂਡ ਤੇ ਅਮਰੀਕਾ ਤੋਂ 7-7 ਜਹਾਜ਼ ਉਡਾਣ ਭਰਨਗੇ। ਇਸ ਤੋਂ ਇਲਾਵਾ, ਬੰਗਲਾਦੇਸ਼ ਤੋਂ 7 ਅਤੇ ਓਮਾਨ ਤੋਂ 2 ਜਹਾਜ਼ ਭਾਰਤੀਆਂ ਨੂੰ ਵਿਦੇਸ਼ ਤੋਂ ਲਿਆਉਣਗੇ। 7 ਵੱਖ ਵੱਖ ਦੇਸ਼ਾਂ ਤੋਂ 15 ਉਡਾਣਾਂ ਕੇਰਲਾ ਆਉਣਗੀਆਂ ਜਿਨ੍ਹਾਂ ਵਿਚ 3150 ਲੋਕ ਅਪਣੇ ਵਤਨ ਮੁੜਨਗੇ। ਫ਼ਿਲਹਾਲ 12 ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਿਚ ਵਾਪਸ ਲਿਆਂਦਾ ਜਾਵੇਗਾ।
(ਏਜੰਸੀ)