ਉੱਘੇ ਸਿਆਸਤਦਾਨ ਚੌਧਰੀ ਅਜੀਤ ਸਿੰਘ ਦਾ ਕੋਰੋਨਾ ਨਾਲ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

86 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

Chaudhry Ajit Singh

 ਨਵੀਂ ਦਿੱਲੀ: ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਸੰਕਰਮਿਤ ਸਨ।

86 ਸਾਲਾ ਅਜੀਤ ਸਿੰਘ ਦੀ ਮੰਗਲਵਾਰ ਰਾਤ ਨੂੰ ਸਿਹਤ ਵਿਗੜ ਗਈ। ਉਹਨਾਂ ਨੂੰ ਗੁਰੂਗਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਸੀ ਕਿ ਫੇਫੜਿਆਂ ਦੇ ਵੱਧ ਰਹੇ ਲਾਗ ਕਾਰਨ ਉਹਨਾਂ ਦੀ ਹਾਲਤ ਨਾਜ਼ੁਕ ਹੋ ਗਈ ਸੀ।

ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਪੁੱਤਰ ਚੌਧਰੀ ਅਜੀਤ ਸਿੰਘ ਬਾਗਪਤ ਤੋਂ ਸੱਤ ਵਾਰ ਸੰਸਦ ਮੈਂਬਰ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਹਿ ਚੁੱਕੇ ਹਨ। ਉਹਨਾਂ ਨੇ 86 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। 

 

 

ਉਹਨਾਂ ਦੀ ਮੌਤ ਤੋਂ ਬਾਅਦ, ਬਾਗਪਤ ਸਮੇਤ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸੋਗ ਦੀ ਲਹਿਰ ਹੈ। ਚੌਧਰੀ ਅਜੀਤ ਸਿੰਘ ਜਾਟ ਭਾਈਚਾਰੇ ਦੇ ਵੱਡੇ ਕਿਸਾਨ ਨੇਤਾਵਾਂ ਵਿੱਚ ਗਿਣੇ ਜਾਂਦੇ ਸਨ। ਆਰਐਲਡੀ ਦੇ ਮੁਖੀ ਚੌਧਰੀ ਅਜੀਤ ਸਿੰਘ 22 ਅਪ੍ਰੈਲ ਨੂੰ ਕੋਰੋਨਾ ਸੰਕਰਮਿਤ ਪਾਏ ਗਏ ਸਨ।

ਉਸ ਸਮੇਂ ਤੋਂ ਉਹਨਾਂ ਦੇ ਫੇਫੜਿਆਂ ਵਿੱਚ ਲਾਗ ਤੇਜ਼ੀ ਨਾਲ ਵੱਧ ਰਹੀ ਸੀ। ਅਜੀਤ ਸਿੰਘ ਦੀ ਸਿਹਤ ਮੰਗਲਵਾਰ ਰਾਤ ਨੂੰ ਖ਼ਰਾਬ ਹੋ ਗਈ ਸੀ।ਇਸ ਤੋਂ ਬਾਅਦ ਉਹਨਾਂ ਨੂੰ ਗੁਰੂਗਰਾਮ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸਵੇਰੇ ਉਹਨਾਂ ਦੀ ਮੌਤ ਹੋ ਗਈ।

 ਬੇਟੇ ਜੈਅੰਤ ਚੌਧਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

 

 

 ਚੌਧਰੀ  ਸਾਹਿਬ ਨਹੀਂ ਰਹੇ
ਜੈਅੰਤ ਚੌਧਰੀ  ਨੇ ਟਵੀਟ ਕਰਦਿਆਂ ਲਿਖਿਆ ਚੌਧਰੀ ਅਜੀਤ ਸਿੰਘ ਜੀ 20 ਅਪ੍ਰੈਲ ਨੂੰ ਕੋਰੋਨਾ ਸੰਕਰਮਿਤ ਪਾਏ ਗਏ ਸਨ ਅਤੇ ਅੱਜ ਉਹਨਾਂ ਨੇ ਆਖਰੀ ਸਾਹ ਲਏ। ਇਹ ਦੁੱਖ ਦੀ ਘੜੀ ਹੈ। ਅੰਤਿਮ ਸਮੇਂ ਤੱਕ ਚੌਧਰੀ ਸਾਹਿਬ ਸੰਘਰਸ਼ ਕਰਦੇ ਰਹੇ।