ਝਾਰਖੰਡ ਦੀ IAS ਪੂਜਾ ਸਿੰਘਲ ਦੇ ਘਰ ED ਦਾ ਛਾਪਾ, 25 ਕਰੋੜ ਦੀ ਨਕਦੀ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੋਟ ਗਿਣਨ ਲਈ ਮੰਗਵਾਈਆਂ ਮਸ਼ੀਨਾਂ

PHOTO

 

ਧਨਬਾਦ : ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਈਡੀ ਨੇ ਸ਼ੁੱਕਰਵਾਰ ਸਵੇਰੇ 5 ਵਜੇ ਦੇਸ਼ ਭਰ 'ਚ ਛਾਪੇਮਾਰੀ ਕੀਤੀ। ਇਹ ਕਾਰਵਾਈ ਝਾਰਖੰਡ ਦੀ ਸੀਨੀਅਰ ਆਈਏਐਸ ਅਧਿਕਾਰੀ ਪੂਜਾ ਸਿੰਘਲ ਅਤੇ ਉਸ ਨਾਲ ਜੁੜੇ ਸੱਤ ਲੋਕਾਂ ਦੇ 20 ਟਿਕਾਣਿਆਂ 'ਤੇ ਕੀਤੀ ਗਈ ਹੈ। ਅਧਿਕਾਰੀ ਦੇ ਕਰੀਬੀ ਸੀਏ ਦੇ ਘਰੋਂ 25 ਕਰੋੜ ਰੁਪਏ ਨਕਦ ਮਿਲਣ ਦੀ ਖ਼ਬਰ ਹੈ। ਈਡੀ ਨੋਟ ਗਿਣਨ ਵਾਲੀ ਮਸ਼ੀਨ ਤੋਂ ਨਕਦੀ ਗਿਣ ਰਹੀ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਇੱਕੋ ਸਮੇਂ ਰਾਂਚੀ, ਧਨਬਾਦ, ਝਾਰਖੰਡ, ਰਾਜਸਥਾਨ ਦੇ ਜੈਪੁਰ, ਹਰਿਆਣਾ ਦੇ ਫਰੀਦਾਬਾਦ ਅਤੇ ਗੁਰੂਗ੍ਰਾਮ, ਪੱਛਮੀ ਬੰਗਾਲ ਦੇ ਕੋਲਕਾਤਾ, ਬਿਹਾਰ ਦੇ ਮੁਜ਼ੱਫਰਪੁਰ ਅਤੇ ਦਿੱਲੀ-ਐਨਸੀਆਰ ਵਿੱਚ ਛਾਪੇਮਾਰੀ ਕੀਤੀ ਹੈ।

 

ਰਾਂਚੀ ਵਿੱਚ ਪੰਚਵਟੀ ਰੈਜ਼ੀਡੈਂਸੀ ਦੇ ਬਲਾਕ ਨੰਬਰ 9, ਚਾਂਦਨੀ ਚੌਕ, ਕਾਂਕੇ ਰੋਡ, ਹਰੀਓਮ ਟਾਵਰ, ਲਾਲਪੁਰ ਦੀ ਨਵੀਂ ਬਿਲਡਿੰਗ, ਪਲਸ ਹਸਪਤਾਲ, ਬਰਿਆਟੂ ਵਿੱਚ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਪਲਸ ਹਸਪਤਾਲ ਪੂਜਾ ਸਿੰਘਲ ਦੇ ਪਤੀ ਅਤੇ ਕਾਰੋਬਾਰੀ ਅਭਿਸ਼ੇਕ ਝਾਅ ਦਾ ਹੈ। ਆਈਏਐਸ ਅਧਿਕਾਰੀ ਪੂਜਾ ਸਿੰਘਲ ਦੀ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ ਦੀ ਵੀ ਸੂਚਨਾ ਹੈ।

 

 

ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਝਾਰਖੰਡ ਰਾਜ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਵੱਖ-ਵੱਖ ਮਾਮਲਿਆਂ ਦੇ ਆਧਾਰ ‘ਤੇ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਸੀ।