ICSE, ISC Result 2024: ICSE 10ਵੀਂ ਅਤੇ ISC 12ਵੀਂ ਬੋਰਡ ਦੇ ਨਤੀਜੇ ਜਾਰੀ, 99.47% ਵਿਦਿਆਰਥੀ ਹੋਏ ਪਾਸ 

ਏਜੰਸੀ

ਖ਼ਬਰਾਂ, ਰਾਸ਼ਟਰੀ

ਇੰਝ ਚੈੱਕ ਕਰੋ ਅਪਣਾ ਨਤੀਜਾ  

ICSE, ISC Result 2024 Out

 

ICSE, ISC Result 2024: ਨਵੀਂ ਦਿੱਲੀ -  ਕੌਂਸਲ ਫਾਰ ਦਿ ਇੰਡੀਅਨ ਸਕੂਲ ਸਰਟੀਫਿਕੇਟ  ਪ੍ਰੀਖਿਆ (CISCE) ਨੇ ਅੱਜ 06 ਮਈ ਨੂੰ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਜੋ ਵਿਦਿਆਰਥੀ ਬੋਰਡ ਇਮਤਿਹਾਨਾਂ ਵਿਚ ਸ਼ਾਮਲ ਹੋਏ ਹਨ, ਉਹ ਅਧਿਕਾਰਤ ਵੈੱਬਸਾਈਟ results.cisce.org 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। 

ICSE 10ਵੀਂ ਵਿਚ 99.65% ਲੜਕੀਆਂ ਅਤੇ 99.31% ਲੜਕੇ ਪਾਸ ਹੋਏ ਹਨ। ISC 12ਵੀਂ ਵਿਚ 98.92% ਲੜਕੀਆਂ ਅਤੇ 97.53% ਲੜਕੇ ਪਾਸ ਹੋਏ ਹਨ। 
ਦੱਸ ਦਈਏ ਕਿ ਇਮਤਿਹਾਨ ਪਾਸ ਕਰਨ ਲਈ, ਵਿਦਿਆਰਥੀਆਂ ਨੂੰ ICSE ਵਿਚ 10ਵੀਂ ਵਿਚੋਂ ਘੱਟੋ-ਘੱਟ 33% ਅੰਕ ਅਤੇ 12ਵੀਂ  ISC ਵਿਚ 35% ਅੰਕ ਪ੍ਰਾਪਤ ਕਰਨੇ ਪੈਂਦੇ ਹਨ। 

- ਕਿਵੇਂ ਚੈੱਕ ਕਰ ਸਕਦੇ ਹਾਂ ਨਤੀਜਾ 
ਸਭ ਤੋਂ ਪਹਿਲਾਂ ਉਮੀਦਵਾਰ ਬੋਰਡ ਦੀ ਅਧਿਕਾਰਤ ਵੈੱਬਸਾਈਟ cisce.org 'ਤੇ ਜਾਣ।
ਇਸ ਤੋਂ ਬਾਅਦ ਉਸ ਕਲਾਸ 'ਤੇ ਕਲਿੱਕ ਕਰੋ ਜਿਸ ਦਾ ਨਤੀਜਾ ਤੁਸੀਂ ਦੇਖਣਾ ਚਾਹੁੰਦੇ ਹੋ।
ਆਪਣਾ ਰੋਲ ਨੰਬਰ ਦਰਜ ਕਰੋ 
ਤੁਹਾਡਾ ਨਤੀਜਾ ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗਾ।
ਵਿਦਿਆਰਥੀ ਇਸ ਦੀ ਜਾਂਚ ਕਰਨ ਤੋਂ ਬਾਅਦ ਨਤੀਜਾ ਡਾਊਨਲੋਡ ਵੀ ਕਰ ਸਕਦੇ ਹਨ। 

ਜ਼ਿਕਰਯੋਗ ਹੈ ਕਿ ਇਸ ਸਾਲ ਲਗਭਗ 2.5 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ICSE ਕਲਾਸ 10 ਦੀਆਂ ਪ੍ਰੀਖਿਆਵਾਂ 21 ਫਰਵਰੀ ਤੋਂ 28 ਮਾਰਚ ਤੱਕ ਆਯੋਜਿਤ ਕੀਤੀਆਂ ਗਈਆਂ ਸਨ, ਜਦੋਂ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 12 ਫਰਵਰੀ ਤੋਂ 2 ਅਪ੍ਰੈਲ ਤੱਕ ਆਯੋਜਿਤ ਕੀਤੀਆਂ ਗਈਆਂ ਸਨ। ਲੰਬੀ ਉਡੀਕ ਤੋਂ ਬਾਅਦ ਅੱਜ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ।