Jammu Kashmir: ਜੰਮੂ-ਕਸ਼ਮੀਰ ’ਚ ਵੱਡਾ ਹਾਦਸਾ, ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ 

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਦਸੇ ਵਿਚ 2 ਲੋਕਾਂ ਦੀ ਮੌਤ ਤੇ 20 ਜ਼ਖ਼ਮੀ

Jammu Kashmir

Jammu Kashmir ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਨਿੱਜੀ ਯਾਤਰੀ ਬੱਸ ਦੇ ਸੜਕ ਤੋਂ ਫ਼ਿਿਸਲ ਕੇ ਖੱਡ ਵਿੱਚ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ।

ਉਨ੍ਹਾਂ ਕਿਹਾ ਕਿ ਬੱਸ ਘਨੀ ਪਿੰਡ ਤੋਂ ਮੇਂਢਰ ਜਾ ਰਹੀ ਸੀ ਜਦੋਂ ਇਹ ਹਾਦਸਾ ਸਵੇਰੇ 9.20 ਵਜੇ ਦੇ ਕਰੀਬ ਮਾਨਕੋਟ ਇਲਾਕੇ ਦੇ ਸਾਂਗਰਾ ਨੇੜੇ ਵਾਪਰਿਆ। ਜ਼ਖ਼ਮੀਆਂ ਨੂੰ ਬਚਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਐਤਵਾਰ ਨੂੰ ਰਾਮਬਨ ਜ਼ਿਲ੍ਹੇ ਵਿੱਚ ਇੱਕ ਵਾਹਨ ਸੜਕ ਤੋਂ ਫ਼ਿਸਲ ਗਿਆ ਸੀ। ਇਸ ਵਿੱਚ ਫ਼ੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਗੱਡੀ ਸੜਕ ਤੋਂ ਫ਼ਿਸਲ ਗਈ ਅਤੇ 700 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ।

ਇਸ ਸਬੰਧ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਦਾ ਟਰੱਕ ਰਾਸ਼ਟਰੀ ਰਾਜਮਾਰਗ 44 'ਤੇ ਜੰਮੂ ਤੋਂ ਸ਼੍ਰੀਨਗਰ ਜਾ ਰਹੇ ਕਾਫ਼ਲੇ ਦਾ ਹਿੱਸਾ ਸੀ।
ਜਾਣਕਾਰੀ ਦਿੰਦੇ ਹੋਏ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ, ਪੁਲਿਸ, ਐਸਡੀਆਰਐਫ਼ ਅਤੇ ਸਥਾਨਕ ਵਲੰਟੀਅਰਾਂ ਨੇ ਤੁਰੰਤ ਇੱਕ ਸਾਂਝਾ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਗੱਡੀ ਵਿੱਚ ਸਵਾਰ ਤਿੰਨ ਸੈਨਿਕ ਮੌਕੇ 'ਤੇ ਹੀ ਮ੍ਰਿਤਕ ਪਾਏ ਗਏ।