ਭਾਜਪਾ ਵਿਧਾਇਕ ਨੇ 'ਕੋਠੇ ਵਾਲੀਆਂ' ਨੂੰ ਦਸਿਆ ਅਫ਼ਸਰਾਂ ਨਾਲੋਂ ਚੰਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਹਿ ਦਿੱਤਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਰਿਸ਼ਵਤ ਮੰਗਦਾ ਹੈ ਤਾਂ ਉਨ੍ਹਾਂ ਨੂੰ ਮੁੱਕਾ ਮਾਰੋ ਤੇ ਜੇ ਨਹੀਂ ਮੰਨਦੇ ਤਾਂ ਜੁਤੀਆਂ ਨਾਲ ਕੁੱਟੋ |

Surinder singh

ਯੂਪੀ ਤੋਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਦੀ ਬਦਜੁਬਾਨੀ ਚਰਚੇ ਆਮ ਹੀ ਦੇਖਣ ਨੂੰ ਮਿਲਦੇ ਹਨ | ਬੜਬੋਲੇ ਵਿਧਾਇਕ ਸੁਰੇਂਦਰ ਸਿੰਘ ਨੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤੁਲਨਾ ਵੇਸ਼ਵਾਵਾਂ ਨਾਲ  ਕਰਦੇ ਹੋਏ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ |  ਬੈਰਿਆ ਵਿਧਾਨਸਭਾ ਤੋਂ ਵਿਧਾਇਕ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤੁਲਨਾ ਵੇਸ਼ਵਾਵਾਂ ਨਾਲ  ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਤਾਂ ਵੇਸ਼ਵਾਵਾਂ ਹੀ ਚੰਗੀਆਂ ਹਨ  ਜੋ ਪੈਸਾ ਲੈ ਕੇ ਨੱਚਣ ਲਈ ਤਿਆਰ ਹੋ ਜਾਂਦੀਆਂ ਹਨ | ਪਰ  ਕਰਮਚਾਰੀ ਅਤੇ ਅਧਿਕਾਰੀ ਤਾਂ ਪੈਸਾ ਲੈ ਕੇ ਵੀ ਕੰਮ ਨਹੀਂ ਕਰਦੇ |