ਸਰਕਾਰ ਵਲੋਂ ਦੇਸ਼ ਦੇ 2.60 ਲੱਖ ਡਾਕ ਸੇਵਕਾਂ ਦੀ ਤਨਖ਼ਾਹ ਵਧਾਏ ਜਾਣ ਨੂੰ ਮਨਜ਼ੂਰੀ
ਕੇਂਦਰ ਸਰਕਾਰ ਨੇ ਪੇਂਡੂ ਡਾਕ ਸੇਵਕਾਂ ਲਈ ਵੱਡਾ ਐਲਾਨ ਕੀਤਾ ਹੈ। ਕੇਂਦਰੀ ਕੈਬਨਿਟ ਨੇ ਦੇਸ਼ ਦੇ 2 ਲੱਖ 60 ਹਜ਼ਾਰ...
ਚੀਨੀ ਸੈਕਟਰ ਦੇ ਲਈ 8000 ਕਰੋੜ ਰੁਪਏ ਤੋਂ ਜ਼ਿਆਦਾ ਦੇ ਰਾਹਤ ਪੈਕੇਜ਼ ਨੂੰ ਮਨਜ਼ੂਰੀ ਪ੍ਰਦਾਨ ਕਰ ਦਿਤੀ ਗਈ ਹੈ। ਇਸ ਦੀ ਸੰਭਾਵਨਾ ਪਹਿਲਾਂ ਤੋਂ ਹੀ ਜਤਾਈ ਜਾ ਰਹੀ ਸੀ। ਉਥੇ ਸਰਕਾਰ ਨੇ 30 ਲੱਖ ਟਨ ਦੇ ਬਫ਼ਰ ਸਟਾਕ ਨੂੰ ਬਣਾਉਣ ਦੇ ਪ੍ਰਸਤਾਵ ਨੂੰ ਵੀ ਮਨਜ਼ੂਰ ਕਰ ਲਿਆ ਹੈ। ਸਰਕਾਰ ਸ਼ੂਗਰ ਮਿੱਲ ਨੂੰ ਬਫ਼ਰ ਸਟਾਕ ਬਣਾਉਣ ਲਹੀ 1175 ਕਰੋੜ ਰੁਪਏ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਇਲਾਹਾਬਾਦ ਦੇ ਫਾਫਾਮਊ ਵਿਚ ਗੰਗਾ ਨੰਦੀ 'ਤੇ 6 ਲੇਨ ਦੇ ਪੁਲ ਨਿਰਮਾਣ ਨੂੰ ਮਨਜ਼ੂਰੀ ਦੇ ਦਿਤੀ ਹੈ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਰਨਫਰੰਸ ਵਿਚ ਦਸਿਆ ਕਿ ਪੁਲ ਨਿਰਮਾਣ 'ਤੇ 1948 ਕਰੋੜ ਰੁਪਏ ਖ਼ਰਚ ਹੋਣਗੇ। ਇਸ ਤੋਂ ਇਲਾਵਾ ਮੰਤਰੀ ਮੰਡਲ ਦੇ ਖ਼ਸਤਾਹਾਲ ਸਰਕਾਰੀ ਕੰਪਨੀਆਂ ਨੂੰ ਬੰਦ ਕਰਨ ਦੇ ਦਿਸ਼ਾ ਨਿਰਦੇਸ਼ਾਂ ਵਿਚ ਸੋਧ ਕੀਤੀ ਹੈ। ਕੰਪਨੀਆਂ ਦੀ ਵਾਧੂ ਦੀ ਜ਼ਮੀਨ ਦੀ ਵਰਤੋਂ ਗ਼ਰੀਬਾਂ ਲਈ ਘਰ ਬਣਾਉਣ ਵਿਚ ਕੀਤੀ ਜਾਵੇਗੀ।