ਮਕਾਨ ਖੇਤਰ ਨੂੰ ਭ੍ਰਿਸ਼ਟਾਚਾਰ, ਵਿਚੋਲਾ-ਮੁਕਤਾ ਬਣਾ ਰਹੇ ਹਾਂ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਬਿਨਾਂ ਪ੍ਰੇਸ਼ਾਨੀ ਉਨ੍ਹਾਂ ਦੇ ਮਕਾਨ ਮਿਲ ਸਕਣ, ਇਹ ਯਕੀਨੀ ਕਰਨ ਲਈ ਸਰਕਾਰ ਮਕਾਨ ਉਸਾਰੀ ਖੇਤਰ ਨੂੰ ਭ੍ਰਿਸ਼ਟਾਚਾਰ...

Narendra Modi

ਨਵੀਂ ਦਿੱਲੀ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕਾਂ ਨੂੰ ਬਿਨਾਂ ਪ੍ਰੇਸ਼ਾਨੀ ਉਨ੍ਹਾਂ ਦੇ ਮਕਾਨ ਮਿਲ ਸਕਣ, ਇਹ ਯਕੀਨੀ ਕਰਨ ਲਈ ਸਰਕਾਰ ਮਕਾਨ ਉਸਾਰੀ ਖੇਤਰ ਨੂੰ ਭ੍ਰਿਸ਼ਟਾਚਾਰ ਅਤੇ ਵਿਚੋਲਾ ਮੁਕਤ ਬਣਾਉਣ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਦੀ ਵਰਤੋਂ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚ ਵਾਜਬ ਦਰਾਂ 'ਤੇ ਗ਼ਰੀਬਾਂ ਲਈ ਤੇਜ਼ੀ ਨਾਲ ਮਕਾਨ ਬਣਨਾ ਯਕੀਨੀ ਹੋ ਰਿਹਾ ਹੈ। 

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਵੀਡੀਉ ਕਾਨਫ਼ਰੰਸਿੰਗ ਜ਼ਰੀਏ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, 'ਅਸੀਂ ਮਕਾਨ ਖੇਤਰ ਨੂੰ ਭ੍ਰਿਸ਼ਟਾਚਾਰ ਅਤੇ ਵਿਚੋਲਾ-ਮੁਕਤ ਬਣਾਉਣ ਲਈ ਕੰਮ ਕਰ ਰਹੇ ਹਾਂ ਅਤੇ ਯਕੀਨੀ ਕਰ ਰਹੇ ਹਾਂ ਕਿ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਦਿੱਕਤ ਅਪਣੇ ਮਕਾਨ ਮਿਲ ਜਾਣ।' ਉਨ੍ਹਾਂ ਇਹ ਵੀ ਕਿਹਾ ਕਿ ਮਕਾਨ ਖੇਤਰ ਨੂੰ ਆਧੁਨਿਕ ਤਕਕੀਨਾਂ ਨਾਲ ਲੈਸ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, 'ਇਸ ਨਾਲ ਸ਼ਹਿਰਾਂ ਅਤੇ ਪਿੰਡਾਂ ਵਿਚ ਗ਼ਰੀਬਾਂ ਲਈ ਤੇਜ਼ੀ ਨਾਲ ਮਕਾਨ ਬਣ ਰਹੇ ਹਨ।' ਮੋਦਾ ਦਾ ਕਹਿਣਾ ਹੈ ਕਿ ਔਰਤਾਂ, ਅਪਾਹਜਾਂ, ਐਸਸੀ/ਐਸਟੀ, ਓਬੀਸੀ ਅਤੇ ਘੱਟਗਿਣਤੀਆਂ ਦੇ ਲੋਕਾਂ ਨੂੰ ਮਕਾਨ ਮਿਲ ਸਕਣ, ਇਸ ਵਲ ਜ਼ਿਆਦਾ ਧਿਆਨ ਦਿਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਾਡੇ ਨਾਗਰਿਕਾਂ ਦੇ ਸਨਮਾਨ ਨਾਲ ਜੁੜੀ ਹੈ। ਯੋਜਨਾ ਕਾਰਨ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਬਿਹਤਰ ਗੁਣਵੱਤਾ ਵਾਲੇ ਮਕਾਨਾਂ ਦਾ ਤੇਜ਼ੀ ਨਾਲ ਨਿਰਮਾਣ ਹੋ ਰਿਹਾ ਹੈ। ਪ੍ਰਧਾਨ ਮੰਤਰੀ ਕੇਂਦਰ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨਾਲ ਅੱਜਕਲ ਚਰਚਾ ਕਰ ਰਹੇ ਹਨ। (ਏਜੰਸੀ)