ਕਾਸ਼ੀ ਵਿਸ਼ਵਨਾਥ ਮੰਦਰ ਅਤੇ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ, ਯੂਪੀ 'ਚ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕ੍ਰਿਸ਼ਨ ਜਨਮ ਭੂਮੀ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਸਮੇਤ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਲਸ਼ਕਰ ਏ ਤੋਇਬਾ ਦੀ ਧਮਕੀ ਤੋਂ

up on alert after let threatens to blow up kashi vishwanath other temples and railway stations

ਕ੍ਰਿਸ਼ਨ ਜਨਮ ਭੂਮੀ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਸਮੇਤ ਕਈ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਲਸ਼ਕਰ ਏ ਤੋਇਬਾ ਦੀ ਧਮਕੀ ਤੋਂ ਬਾਅਦ ਉਤਰ ਪ੍ਰਦੇਸ਼ ਵਿਚ ਵਿਚ ਪੁਲਿਸ ਨੂੰ ਰਾਜ ਵਿਆਪੀ ਅਲਰਟ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਬੁਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਹੈ। ਪਿਛਲੇ ਮਹੀਨੇ ਉਤਰ ਰੇਲਵੇ ਨੂੰ ਭੇਜੇ ਗਏ ਖ਼ਤ ਵਿਚ ਲਸ਼ਕਰ ਏ ਤੋਇਬਾ ਦੇ ਖੇਤਰੀ ਕਮਾਂਡਰ ਮੌਲਾਨਾ ਅੰਬੂ ਸ਼ੇਖ਼ ਨੇ ਇਹ ਧਮਕੀ ਦਿਤੀ ਹੈ। ਇਹ ਪੱਤਰ ਉਤਰ ਰੇਲਵੇ ਨੂੰ ਨਵੀਂ ਦਿੱਲੀ ਵਿਚ 29 ਮਈ ਨੂੰ ਮਿਲਿਆ ਸੀ। ਇਸ ਵਿਚ ਸਹਾਰਨਪੁਰ ਅਤੇ ਹਾਪੁੜ ਸਮੇਤ ਕਈ ਰੇਲਵੇ ਸਟੇਸ਼ਨਾ ਨੂੰ ਦਹਿਲਾਉਣ ਦੀ ਧਮਕੀ ਦਿਤੀ ਗਈ ਹੈ।