ਐਟਲਸ ਸਾਈਕਲ ਨੇ ਬੰਦ ਕੀਤਾ ਕਾਰਖ਼ਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਜ਼ਮਾਨੇ 'ਚ ਦੇਸ਼ ਅੰਦਰ ਸਾਈਕਲਾਂ ਦਾ ਦੂਜਾ ਨਾਂ ਮੰਨੀ ਜਾਣ ਵਾਲੀ 'ਐਟਲਸ ਸਾਈਕਲ' ਨੇ ਦਿੱਲੀ ਨਾਲ

Atlas Bicycle closed factory

ਨਵੀਂ ਦਿੱਲੀ, 5 ਜੂਨ: ਇਕ ਜ਼ਮਾਨੇ 'ਚ ਦੇਸ਼ ਅੰਦਰ ਸਾਈਕਲਾਂ ਦਾ ਦੂਜਾ ਨਾਂ ਮੰਨੀ ਜਾਣ ਵਾਲੀ 'ਐਟਲਸ ਸਾਈਕਲ' ਨੇ ਦਿੱਲੀ ਨਾਲ ਗੁਆਂਢ 'ਚ ਵਸੇ ਸਾਹਿਬਾਬਾਦ ਤੋਂ ਅਪਣਾ ਆਖ਼ਰੀ ਕਾਰਖ਼ਾਨਾ ਵੀ ਬੰਦ ਕਰ ਦਿਤਾ ਹੈ। ਕੰਪਨੀ ਨੇ ਅਪਣੀ ਇਹ ਇਕਾਈ ਤਿਨ ਜੂਨ ਨੂੰ ਬੰਦ ਕੀਤੀ ਜੋ ਸੰਜੋਗ ਨਾਲ ਵਿਸ਼ਵ ਸਾਈਕਲ ਦਿਨ ਹੁੰਦਾ ਹੈ। ਕੰਪਨੀ ਨੇ ਕਿਹਾ ਕਿ ਉਸ ਕੋਲ ਕਾਰਖ਼ਾਨਾ ਚਲਾਉਣ ਲਈ ਪੈਸਾ ਨਹੀਂ।

ਉਸ ਦੇ ਅਪਣੇ ਬਚੇ ਹੋਏ 431 ਮੁਲਾਜ਼ਮਾਂ ਨੂੰ ਵੀ ਕੱਢ ਦਿਤਾ ਹੈ। ਹਾਲਾਂਕਿ ਕੰਪਨੀ ਦੇ ਸੀ.ਈ.ਓ. ਐਨ.ਪੀ. ਸਿੰਘ ਰਾਣਾ ਨੇ ਕਿਹਾ ਕਿ ਕਾਰਖ਼ਾਨੇ ਨੂੰ ਅਸਥਾਈ ਰੂਪ 'ਚ ਬੰਦ ਕੀਤਾ ਗਿਆ ਹੈ ਅਤੇ ਪੈਸੇ ਇਕੱਠੇ ਕਰਨ ਤੋਂ ਬਾਅਦ ਇਸ ਨੂੰ ਮੁੜ ਖੋਲ੍ਹਿਆ ਜਾਵੇਗਾ।  (ਪੀਟੀਆਈ)