ਸਰਹੱਦ 'ਤੇ ਝੰਡਾ ਲਾਇਆ, ਤਣਾਅ ਵੇਖ ਏਜੰਸੀਆਂ ਅਲਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲਿਪੁਲੇਖ ਉਤਰਾਖੰਡ ਵਿਚ ਅਸਥਾਈ ਨਿਰਮਾਣ ਵੇਖ ਬੁਖਲਾਇਆ ਚੀਨ

China

ਪਿਥੌਰਾਗੜ੍ਹ: ਚੀਨ ਸਰਹੱਦ ਨੂੰ ਜੋੜਨ ਵਾਲੀ ਲਿਪੁਲੇਖ ਬਣਨ ਤੋਂ ਬਾਅਦ ਸਰਹੱਦ ਉੱਤੇ ਚੀਨ ਭਾਰਤ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਨੇ ਲਦਾਖ਼ ਸੈਕਟਰ ਵਿੱਚ ਭਾਰਤ ਵੱਲੋਂ ਕੀਤੇ ਨਿਰਮਾਣ ਕਾਰਜ ਨੂੰ ਲੈ ਕੇ ਇਤਰਾਜ਼ ਜਤਾਇਆ ਹੈ। ਭਾਰਤ ਨੇ ਆਪਣੀ ਸੀਮਾ ਵਿੱਚ ਸਰਹੱਦ ਤੋਂ 800 ਮੀਟਰ ਪਹਿਲਾਂ ਕੁੱਝ ਅਸਥਾਈ ਸ਼ੈਲਟਰ ਬਣਾਏ ਹਨ। ਸੂਤਰਾਂ ਮੁਤਾਬਿਕ ਚੀਨੀ ਸੈਨਾ ਲਿਪੁਲੇਖ ਪਾਸ ਕੋਲ ਝੰਡਾ ਲਹਿਰ ਕੇ ਇਸ ਨਿਰਮਾਣ ਨੂੰ ਹਟਾਉਣ ਦੀ ਚਿਤਾਵਨੀ ਦੇ ਰਹੀ ਹੈ। ਚੀਨ ਦੀ ਇਸ ਹਰਕਤ ਤੋਂ ਬਾਅਦ ਭਾਰਤੀ ਸੁਰੱਖਿਆ ਏਜੈਂਸੀਆਂ ਵੀ ਸਰਹੱਦ ਤੇ ਅਲਰਟ ਮੋਡ ਵਿੱਚ ਆ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਚੀਨ ਇਹ ਹਰਕਤ ਕੀ ਵਾਰ ਕਰ ਚੁੱਕਿਆ ਹੈ।

ਦੱਸ ਦੇਈਏ ਕਿ ਲਿਪੁਲੇਖ ਦੱਰੇ ਨੂੰ ਪਾਰ ਕਰਨ ਤੋਂ ਬਾਅਦ ਹੀ ਮਾਨਸਰੋਵਰ ਯਾਤਰੀਆਂ ਤੇ ਭਾਰਤ ਚੀਨ ਵਪਾਰ ਵਿੱਚ ਸ਼ਾਮਲ ਹੋਣ ਵਾਲੇ ਚੀਨ ਵਿੱਚ ਦਾਖਲ ਹੁੰਦੇ ਹਨ। ਇਨ੍ਹਾਂ ਦੇ ਰਹਿਣ ਵਾਸਤੇ ਭਾਰਤ ਨੇ ਇਹ ਸ਼ੈਲਟਰ ਬਣਾਏ ਹਨ। ਚੀਨ ਨੇ ਤਾਂ ਸਰਹੱਦ ਤੋਂ 200 ਮੀਟਰ ਤੇ ਇਲੈੱਕਟ੍ਰਾਨਿਕ ਉੱਤਰ ਲਾਏ ਹਨ ਪਰ ਭਾਰਤ ਨੇ ਕਦੇ ਇਤਰਾਜ਼ ਨਹੀਂ ਜਤਾਇਆ। ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਤੋਂ ਇਹ ਸੜਕ ਕੱਟੀ ਹੈ ਚੀਨ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ। ਉਹ ਭਾਰਤੀ ਸੈਨਾ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਹੁਣ ਚੀਨ ਉਨ੍ਹਾਂ ਇਲਾਕਿਆਂ ਲਈ ਵੀ ਭਾਰਤ ਤੇ ਦਬਾਅ ਬਣਾ ਰਿਹਾ ਹੈ ਜਿਨ੍ਹਾਂ ਨੂੰ ਲੈ ਕੇ ਦੋਹਾਂ ਦੇਸ਼ਾਂ ਵਿੱਚ ਕਦੇ ਵੀ ਵਿਵਾਦ ਨਹੀਂ ਰਿਹਾ। (ਏਜੰਸੀ)