ਇਨਸਾਨੀਅਤ ਹੋਈ ਸ਼ਰਮਸਾਰ - ਹਥਨੀ ਤੋਂ ਬਾਅਦ ਗਊ ਨੂੰ ਖੁਆਇਆ ਬੰਬ, ਗਊ ਬੁਰੀ ਤਰ੍ਹਾਂ ਜਖ਼ਮੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਰਲ ਦੇ ਮਲਪੁਰਮ ਵਿਚ ਵਿਸਫੋਟਕ ਖਾਣ ਕਾਰਨ ਗਰਭਵਤੀ ਹਥਨੀ ਦੀ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

File Photo

ਨਵੀਂ ਦਿੱਲੀ - ਕੇਰਲ ਦੇ ਮਲਪੁਰਮ ਵਿਚ ਵਿਸਫੋਟਕ ਖਾਣ ਕਾਰਨ ਗਰਭਵਤੀ ਹਥਨੀ ਦੀ ਮੌਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਤੋਂ ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਝੰਡੂਟਾ ਖੇਤਰ ਵਿੱਚ, ਕਿਸੇ ਨੇ ਇੱਕ ਗਰਭਵਤੀ ਗਾਂ ਨੂੰ ਇੱਕ ਵਿਸਫੋਟਕ ਬਾਲ ਬਣਾ ਕੇ ਖੁਆਈ, ਜਿਸ ਨਾਲ ਗਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈ।

ਗਾਂ ਦੇ ਮਾਲਕ ਨੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ। ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੁੱਸਾ ਹੈ। ਇਸ ਤੋਂ ਪਹਿਲਾਂ ਮਲਾਪੁਰਮ ਵਿਚ ਇਕ ਗਰਭਵਤੀ ਹਾਥੀ ਨੂੰ ਸ਼ਰਾਰਤੀ ਅਨਸਰਾਂ ਨੇ ਅਨਾਨਾਸ ਵਿਚ ਪਟਾਕੇ ਭਰ ਕੇ ਖੁਆ ਦਿੱਤੇ ਸੀ ਜਿਸ ਨਾਲ ਉਸ ਦਾ ਮੂੰਹ ਅਤੇ ਜਬਾੜੇ ਨੂੰ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਸਨ। 

ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ, ਹਥਨੀ ਵੇਲਿਯਾਰ ਨਦੀ ਵਿਚ ਪਹੁੰਚੀ, ਜਿਥੇ ਉਹ ਤਿੰਨ ਦਿਨਾਂ ਤੱਕ ਪਾਣੀ ਵਿਚ ਖੜ੍ਹੀ ਰਹੀ। ਬਾਅਦ ਵਿਚ ਉਸਦੀ ਅਤੇ ਅਣਜੰਮੇ ਬੱਚੇ ਦੀ ਮੌਤ ਹੋ ਗਈ। ਲੋਕਾਂ ਨੇ ਇਸ ਘਟਨਾ ਤੋਂ ਬਾਅਦ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਕੇਰਲ ਸਰਕਾਰ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਵਾਤਾਵਰਣ ਮੰਤਰਾਲੇ ਨੇ ਖ਼ੁਦ ਇਸ ਮਾਮਲੇ 'ਤੇ ਆਪਣਾ ਧਿਆਨ ਰੱਖਿਆ ਹੈ।

ਇਕ ਵਿਅਕਤੀ ਨੂੰ ਗਰਭਵਤੀ ਹਥਨੀ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜੰਗਲਾਤ ਮੰਤਰੀ ਕੇ ਰਾਜੂ ਨੇ ਕਿਹਾ ਕਿ ਕਤਲ ਵਿਚ ਬਹੁਤ ਸਾਰੇ ਲੋਕ ਸ਼ਾਮਲ ਸਨ ਅਤੇ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਅਤੇ ਜੰਗਲਾਤ ਵਿਭਾਗ ਜਾਂਚ ਕਰ ਰਿਹਾ ਹੈ।