AC Blast : ਨੋਇਡਾ ਤੋਂ ਬਾਅਦ ਹੁਣ ਗਾਜ਼ੀਆਬਾਦ 'ਚ ਵੀ AC ਧਮਾਕਾ, ਇਮਾਰਤ ਸੜ ਕੇ ਸੁਆਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਸਮੇਂ ਸਿਰ ਅੱਗ 'ਤੇ ਕਾਬੂ ਪਾਇਆ

AC Blast

AC Blast : ਗਰਮੀਆਂ ਦੇ ਮੌਸਮ ਵਿੱਚ ਏਸੀ ਫਟਣ ਅਤੇ ਉਸ ਦੀ ਵਜ੍ਹਾ ਨਾਲ ਘਰਾਂ ਵਿੱਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੁੱਧਵਾਰ ਨੂੰ ਗਾਜ਼ੀਆਬਾਦ ਦੇ ਪਾਸ਼ ਇਲਾਕੇ 'ਚ ਵੀ ਏਸੀ ਫਟਣ ਦੀ ਖ਼ਬਰ ਆਈ ਹੈ, ਜਿੱਥੇ ਏਸੀ 'ਚ ਧਮਾਕਾ ਹੋਣ ਤੋਂ ਬਾਅਦ ਅੱਗ ਦੀਆਂ ਲਪਟਾਂ ਘਰ ਦੀ ਪਹਿਲੀ ਅਤੇ ਦੂਜੀ ਮੰਜ਼ਿਲ ਤੱਕ ਪਹੁੰਚ ਗਈਆਂ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਸਮੇਂ ਸਿਰ ਅੱਗ 'ਤੇ ਕਾਬੂ ਪਾਇਆ।

ਜਾਣਕਾਰੀ ਮੁਤਾਬਕ ਗਾਜ਼ੀਆਬਾਦ ਦੇ ਪੌਸ਼ ਇਲਾਕੇ ਵਸੁੰਧਰਾ ਦੇ ਸੈਕਟਰ-1 ਸਥਿਤ ਸੁਸਾਇਟੀ ਹਾਊਸ 'ਚ ਏਸੀ ਫਟ ਗਿਆ, ਜਿਸ ਕਾਰਨ ਇਮਾਰਤ 'ਚ ਭਿਆਨਕ ਅੱਗ ਲੱਗ ਗਈ, ਜੋ ਦੋ ਮੰਜ਼ਿਲਾਂ ਤੱਕ ਜਾ ਪਹੁੰਚੀ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਸੁਰੱਖਿਆ ਕਾਰਨਾਂ ਕਰਕੇ ਐਲਪੀਜੀ ਕੁਨੈਕਸ਼ਨ ਵੀ ਕੱਟ ਦਿੱਤਾ ਗਿਆ ਸੀ। ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

ਇਸ ਤੋਂ ਪਹਿਲਾਂ ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਵਿੱਚ ਏਸੀ ਫੱਟਣ ਕਾਰਨ ਭਿਆਨਕ ਅੱਗ ਲੱਗ ਗਈ ਸੀ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ। ਪੂਰੀ ਬਿਲਡਿੰਗ 'ਚ ਧੂੰਆਂ ਭਰ ਗਿਆ ਅਤੇ ਲੋਕ ਘਰਾਂ ਤੋਂ ਬਾਹਰ ਆ ਗਏ। ਫਾਇਰ ਬ੍ਰਿਗੇਡ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।

ਨੋਇਡਾ ਦੀ ਸੋਸਾਇਟੀ 'ਚ ਵੀ ਲੱਗੀ ਸੀ ਅੱਗ  

ਇੰਦਰਾਪੁਰਮ ਘਟਨਾ ਤੋਂ ਬਾਅਦ ਨੋਇਡਾ ਦੇ ਸੈਕਟਰ 100 ਸਥਿਤ ਲੋਟਸ ਬੁਲੇਵਾਰਡ ਸੋਸਾਇਟੀ 'ਚ ਏਸੀ ਫਟਣ ਕਾਰਨ ਅੱਗ ਲੱਗ ਗਈ। ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਹੋਰ ਫਲੈਟਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਨਾਲ    ਸੋਸਾਇਟੀ 'ਚ ਹੜਕੰਪ ਮਚ ਗਿਆ ਅਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਸੀ।