ਬਿਨ੍ਹਾਂ ਲੱਛਣ ਵਾਲੇ ਮਰੀਜਾਂ ਲਈ Silent Killer ਹੋ ਸਕਦਾ ਹੈ ਕੋਰੋਨਾ ਵਾਇਰਸ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਇਰਸ ਅਸੈਪਟੋਮੈਟਿਕ ਮਰੀਜ਼ਾਂ ਦੇ ਸਰੀਰ ਵਿਚ ਸਾਈਲੈਂਟ ਕਿੱਲਰ ਦੀ ਤਰ੍ਹਾਂ ਹਮਲਾ ਕਰ ਰਿਹਾ ਹੈ

corona virus

ਨਵੀਂ ਦਿੱਲੀ - ਕੋਰੋਨਾ ਤੋਂ ਬਿਨ੍ਹਾਂ ਲੱਛਣ ਵਾਲੇ ਯਾਨੀ ਅਸੈਪਟੋਮੈਟਿਕ ਮਰੀਜ਼ਾਂ ਬਾਰੇ ਆਮ ਰਾਏ ਇਹ ਹੈ ਕਿ ਉਨ੍ਹਾਂ ਨੂੰ ਬਹੁਤ ਘੱਟ ਖਤਰਾ ਹੁੰਦਾ ਹੈ ਪਰ ਹਾਲ ਹੀ ਦੇ ਅਧਿਐਨਾਂ ਨੇ ਦਿਖਾਇਆ ਹੈ ਕਿ ਵਾਇਰਸ ਅਸੈਪਟੋਮੈਟਿਕ ਮਰੀਜ਼ਾਂ ਦੇ ਸਰੀਰ ਵਿਚ ਸਾਈਲੈਂਟ ਕਿੱਲਰ ਦੀ ਤਰ੍ਹਾਂ ਹਮਲਾ ਕਰ ਰਿਹਾ ਹੈ। ਅਧਿਐਨ ਦੇ ਅਨੁਸਾਰ, ਅਜਿਹੇ ਮਰੀਜ਼ਾਂ ਦੇ ਫੇਫੜੇ ਕਮਜ਼ੋਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਮੂਨੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਪਹਿਲਾ ਮੌਕਾ ਹੈ ਜਦੋਂ ਅਸੈਂਪਟੋਮੈਟਿਕ ਮਰੀਜ਼ਾਂ ਦੇ ਕਲੀਨਿਕਲ ਪੈਟਰਨ ਵਿੱਚੋਂ ਅਜਿਹਾ ਨਮੂਨਾ ਸਾਹਮਣੇ ਆਇਆ ਹੈ। ਇਹ ਪਾਇਆ ਗਿਆ ਹੈ ਕਿ ਇਨ੍ਹਾਂ ਮਰੀਜ਼ਾਂ ਦੇ ਫੇਫੜਿਆਂ ਨੂੰ ਨੁਕਸਾਨ ਹੋਇਆ ਤਾਂ ਉਨ੍ਹਾਂ ਵਿਚ ਖਾਂਸੀ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਨਹੀਂ ਦਿਕਣਗੇ। ਅਜਿਹੇ ਮਰੀਜ਼ਾਂ ਦੀ ਅਚਾਨਕ ਮੌਤ ਦਾ ਖ਼ਤਰਾ ਵੀ ਵੱਧ ਹੁੰਦਾ ਹੈ।

ਹਾਲਾਂਕਿ, ਖੋਜਕਰਤਾਵਾਂ ਨੇ ਹੋਰ ਅਧਿਐਨ ਦੀ ਜ਼ਰੂਰਤ ਦਾ ਸੁਝਾਅ ਦਿੱਤਾ ਹੈ। ਹਾਲ ਹੀ ਦੀ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਲਗਭਗ 80 ਪ੍ਰਤੀਸ਼ਤ ਐਸਿਮਪੋਮੈਟਿਕ ਮਰੀਜ਼ ਭਾਰਤ ਵਿਚ ਹਨ। ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਵਿਸ਼ਵ ਵਿੱਚ ਅਜਿਹੇ ਮਰੀਜ਼ਾਂ ਦੀ ਗਿਣਤੀ 6 ਤੋਂ 41 ਪ੍ਰਤੀਸ਼ਤ ਤੱਕ ਹੋ ਸਕਦੀ ਹੈ।

ਖੋਜਕਰਤਾਵਾਂ ਨੇ ਚੀਨ ਦੇ ਬਿਮਾਰੀ ਅਤੇ ਰੋਕਥਾਮ ਇੰਸਟੀਚਿਊਟ ਦੇ ਸੈਂਟਰ ਦੁਆਰਾ ਇਕੱਠੇ ਕੀਤੇ 37 ਗੈਰ-ਲੱਛਣ ਮਰੀਜ਼ਾਂ ਨਾਲ ਸਬੰਧਿਤ ਅੰਕੜਿਆਂ ਦਾ ਅਧਿਐਨ ਕੀਤਾ ਹੈ। ਸੰਸਥਾ ਨੂੰ ਸੰਪਰਕ ਟਰੇਸਿੰਗ ਅਤੇ ਟੈਸਟਿੰਗ ਰਾਹੀਂ ਫਰਵਰੀ ਤੋਂ ਅਪ੍ਰੈਲ ਤੱਕ ਚੀਨ ਵਿੱਚ ਕੁੱਲ 2088 ਮਰੀਜ਼ ਮਿਲੇ ਹਨ। ਮਰੀਜ਼ਾਂ ਦੇ ਸਿਟੀ ਸਕੈਨ ਤੋਂ ਪਤਾ ਚੱਲਿਆ ਕਿ 57 ਪ੍ਰਤੀਸ਼ਤ ਮਰੀਜ਼ਾਂ ਦੇ ਫੇਫੜਿਆਂ ਵਿਚ ਧਾਰੀਦਾਰ ਪਰਛਾਵਾਂ ਸੀ ਜੋ ਫੇਫੜਿਆਂ ਵਿਚ ਸੋਜ ਦੇ ਲੱਛਣ ਹਨ। ਜਿਸ ਵਿਚ ਫੇਫੜੇ ਆਪਣੀ ਕੁਦਰਤੀ ਯੋਗਤਾ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ।