ਲਾਕਡਾਊਨ ਕਾਰਨ ਬੰਦ ਪਏ ਸ਼ਰਾਬ ਦੇ ਠੇਕੇ 'ਚ ਚੂਹਿਆਂ ਨੇ ਕੀਤਾ ਕਬਜ਼ਾ, ਖਾਲੀ ਕੀਤੀਆਂ 12 ਬੋਤਲਾਂ
ਬੋਤਲਾਂ ਦੀ ਕੀਮਤ ਲਗਭਗ 1500 ਰੁਪਏ
ਚੇਨਈ: ਤਾਮਿਲਨਾਡੂ ਦੇ ਨੀਲਗੀਰੀ ਵਿਚ ਸ਼ਰਾਬ ਦੀ ਦੁਕਾਨ ਵਿਚ ਚੂਹਿਆਂ ਨੇ ਦਹਿਸ਼ਤ ਫੈਲਾ ਦਿੱਤੀ ਅਤੇ 12 ਬੋਤਲਾਂ ਸ਼ਰਾਬ ਦੀਆਂ ਖਾਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੂਹਿਆਂ ਨੇ ਸਰਕਾਰੀ ਸ਼ਰਾਬ ਦੀ ਦੁਕਾਨ ਵਿਚ 12 ਬੋਤਲਾਂ ਸ਼ਰਾਬ ਨੂੰ ਖਾਲੀ ਕਰ ਦਿੱਤਾ। ਇਹ ਕੇਸ ਨੀਲਗਿਰੀ ਜ਼ਿਲੇ ਦੇ ਗੁਡਾਲੂਰ ਕਸਬੇ ਦੇ ਕੋਲ ਸਥਿਤ ਟਾਸਮੈਕ ਆਊਟਲੈੱਟ ਦਾ ਹੈ।
ਇਹ ਮਾਮਲਾ ਸੋਮਵਾਰ ਨੂੰ ਉਸ ਵੇਲੇ ਸਾਹਮਣੇ ਆਇਆ, ਜਦੋਂ ਉਸ ਦਿਨ ਕੰਪਨੀ ਦੇ ਇੱਕ ਕਰਮਚਾਰੀ ਨੇ ਦੁਕਾਨ ਖੋਲ੍ਹੀ ਤਾਂ ਪਤਾ ਲੱਗਿਆ ਕਿ ਸ਼ਰਾਬ ਦੀਆਂ 12 ਬੋਤਲਾਂ ਖਾਲੀ ਸਨ। ਦੱਸ ਦੇਈਏ ਕਿ ਦੁਕਾਨ ਤਾਲਾਬੰਦੀ ਹੋਣ ਕਾਰਨ ਬੰਦ ਸੀ।
ਦੁਕਾਨ ਦੇ ਕਰਮਚਾਰੀਆਂ ਨੇ ਦੇਖਿਆ ਕਿ 12 ਸ਼ਰਾਬ ਦੀਆਂ ਬੋਤਲਾਂ ਦੇ ਡੱਕਣ ਖੁੱਲ੍ਹੇ ਸਨ ਅਤੇ ਬੋਤਲਾਂ ਪੂਰੀ ਤਰ੍ਹਾਂ ਖਾਲੀ ਸਨ। ਬੋਤਲਾਂ 'ਤੇ ਚੂਹੇ ਦੇ ਚੱਕ ਦੇ ਨਿਸ਼ਾਨ ਹਨ। ਕਰਮਚਾਰੀ ਨੇ ਪਾਇਆ ਕਿ ਇਨ੍ਹਾਂ ਬੋਤਲਾਂ ਵਿਚ ਵਾਈਨ ਸੀ, ਜੋ ਹੁਣ ਖਾਲੀ ਹੈ।
ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਸੁਪਰਵਾਈਜ਼ਰ ਅਤੇ ਟਾਸਕ ਦੇ ਸੀਨੀਅਰ ਅਧਿਕਾਰੀਆਂ ਨੇ ਜਾਂਚ ਲਈ ਨਿਰਦੇਸ਼ ਦਿੱਤੇ। ਜਾਂਚ ਕਰਨ 'ਤੇ ਪਤਾ ਚੱਲਿਆ ਕਿ ਇਥੇ ਬਹੁਤ ਸਾਰੇ ਚੂਹੇ ਸਨ ਅਤੇ ਉਨ੍ਹਾਂ ਨੇ ਸ਼ਰਾਬ ਦੀਆਂ ਬੋਤਲਾਂ ਖਾਲੀ ਕਰ ਲਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਬੋਤਲਾਂ ਦੀ ਕੀਮਤ ਲਗਭਗ 1500 ਰੁਪਏ ਸੀ।