ਕੇਦਾਰਨਾਥ ਧਾਮ: 'ਪ੍ਰਪੋਜ਼ ਵਾਇਰਲ ਵੀਡੀਓ' ਤੋਂ ਬਾਅਦ ਹੁਣ ਕੇਦਾਰਨਾਥ ਮੰਦਰ 'ਚ ਮੋਬਾਈਲ ਬੈਨ ਕਰਨ ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਸ਼ਰਧਾਲੂ ਫੋਨ ਬੰਦ ਕਰ ਕੇ ਮੰਦਿਰ ਪਰਿਸਰ 'ਚ ਦਾਖ਼ਲ ਹੋ ਰਹੇ ਹਨ ਪਰ ਹੁਣ ਜਲਦੀ ਹੀ ਮੰਦਿਰ ਦੇ ਬਾਹਰ ਮੋਬਾਈਲ ਰੱਖਣ ਦੀ ਵਿਵਸਥਾ ਕੀਤੀ ਜਾਵੇਗੀ।

photo

 

ਦੇਹਰਾਦੂਨ: ਕੇਦਾਰਨਾਥ ਮੰਦਿਰ ਪਰਿਸਰ 'ਚ ਇਕ ਨੌਜਵਾਨ ਨੂੰ ਪ੍ਰਪੋਜ਼ ਕਰਨ ਵਾਲੀ ਲੜਕੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਕੇਦਾਰਨਾਥ ਮੰਦਿਰ ਦੇ ਅੰਦਰ ਮੋਬਾਈਲ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਪੋਜ਼ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜਲਦ ਹੀ ਇਸ 'ਤੇ ਫੈਸਲਾ ਲਿਆ ਜਾ ਰਿਹਾ ਹੈ। ਬਦਰੀ-ਕੇਦਾਰ ਮੰਦਿਰ ਕਮੇਟੀ ਨੇ ਪੁਲਿਸ ਨੂੰ ਪੱਤਰ ਭੇਜ ਕੇ ਕਿਹਾ ਹੈ ਕਿ ਕੇਦਾਰਨਾਥ ਮੰਦਿਰ 'ਚ ਬਣੇ ਵੀਡੀਓ ਨੇ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ ਅਤੇ ਪੁਲਿਸ ਨੂੰ ਇਸ ਮਾਮਲੇ 'ਚ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: ਆਓ ਜਾਣਦੇ ਹਾਂ ਸਵੇਰੇ ਨਿੰਬੂ ਪਾਣੀ ਪੀਣ ਦੇ ਕੀ ਫ਼ਾਇਦੇ ਹਨ?

ਜਾਣਕਾਰੀ ਮੁਤਾਬਕ ਹੁਣ ਸ਼ਰਧਾਲੂ ਫੋਨ ਬੰਦ ਕਰ ਕੇ ਮੰਦਿਰ ਪਰਿਸਰ 'ਚ ਦਾਖ਼ਲ ਹੋ ਰਹੇ ਹਨ ਪਰ ਹੁਣ ਜਲਦੀ ਹੀ ਮੰਦਿਰ ਦੇ ਬਾਹਰ ਮੋਬਾਈਲ ਰੱਖਣ ਦੀ ਵਿਵਸਥਾ ਕੀਤੀ ਜਾਵੇਗੀ। ਕੇਦਾਰਨਾਥ ਮੰਦਿਰ ਨਾਲ ਜੁੜੇ ਵੀਡੀਓ ਲਗਾਤਾਰ ਵਾਇਰਲ ਹੋ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵੀਡੀਓ ਸਾਹਮਣੇ ਆਏ ਸਨ, ਜਿਨ੍ਹਾਂ 'ਤੇ ਕਾਫੀ ਚਰਚਾ ਅਤੇ ਪ੍ਰਤੀਕਿਰਿਆਵਾਂ ਮਿਲੀਆਂ ਸਨ। ਹੁਣ ਤਾਜ਼ਾ ਮਾਮਲੇ 'ਚ ਇਕ ਮੁਟਿਆਰ ਇਕ ਨੌਜਵਾਨ ਨੂੰ ਪ੍ਰਪੋਜ਼ ਕਰ ਰਹੀ ਹੈ, ਜਿਸ ਦੀ ਵੀਡੀਓ ਵਾਇਰਲ ਹੋ ਗਈ ਹੈ।

ਇਹ ਵੀ ਪੜ੍ਹੋ: ਜਿਸ ਕੌਮ ਨੇ ਦੇਸ਼ ਦੀ ਆਜ਼ਾਦੀ, ਰਖਿਆ, ਅਨਾਜ ਤੇ ਤਰੱਕੀ ਦਾ ਜ਼ਿੰਮਾ ਅਪਣੇ ਉਪਰ ਲਿਆ ਹੋਵੇ, ਉਸ ਦੇ ਬੱਚੇ...

ਦਰਅਸਲ ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ। ਇਸ ਵਿਚ ਇੱਕ ਮੁਟਿਆਰ ਅਤੇ ਇੱਕ ਨੌਜਵਾਨ ਨੂੰ ਮੰਦਿਰ ਦੇ ਬਾਹਰ ਖੜੇ ਦੇਖਿਆ ਗਿਆ ਹੈ। ਦੋਵਾਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਇਸ ਦੌਰਾਨ ਲੜਕੀ ਨੇ ਮੁੰਦਰੀ ਪਹਿਨਾਉਂਦੇ ਹੋਏ ਨੌਜਵਾਨ ਨੂੰ ਪ੍ਰਪੋਜ਼ ਕੀਤਾ। ਲੜਕੀ ਨੇ ਯੋਜਨਾ ਦੇ ਤਹਿਤ ਇਸ ਸਾਰੇ ਮਾਮਲੇ ਨੂੰ ਅੰਜਾਮ ਦਿਤਾ ਅਤੇ ਵੀਡੀਓ ਵੀ ਬਣਾਈ। ਦੂਜੇ ਪਾਸੇ ਬਰਸਾਤ ਕਾਰਨ ਬਦਰੀਨਾਥ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿਤਾ ਗਿਆ ਹੈ। ਕਈ ਥਾਵਾਂ 'ਤੇ ਮਲਬਾ ਸੜਕ 'ਤੇ ਆ ਗਿਆ ਹੈ।