Gujarat News : ਮੁੰਬਈ 'ਚ 1 ਕਰੋੜ ਦਾ ਫਲੈਟ, ਔਡੀ ਕਾਰ, ਫਲਾਈਟ 'ਚ ਕਰਦਾ ਸੀ ਸਫਰ ,ਗੁਜਰਾਤ 'ਚ ਫੜਿਆ ਗਿਆ ਕਰੋੜਪਤੀ ਚੋਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੋਰ ਦਾ ਲਗਜ਼ਰੀ ਲਾਈਫ ਸਟਾਈਲ ਦੇਖ ਕੇ ਅਧਿਕਾਰੀ ਵੀ ਰਹਿ ਗਏ ਹੈਰਾਨ

Millionaire thief

Gujarat News : ਗੁਜਰਾਤ ਦੇ ਵਾਪੀ 'ਚ ਪੁਲਿਸ ਨੇ 1 ਲੱਖ ਰੁਪਏ ਦੀ ਚੋਰੀ ਦੇ ਮਾਮਲੇ 'ਚ ਇਕ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਚੋਰ ਦਾ ਲਗਜ਼ਰੀ ਲਾਈਫ ਸਟਾਈਲ ਬਾਰੇ ਜਾਣ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ। ਪੁਲਸ ਦਾ ਕਹਿਣਾ ਹੈ ਕਿ ਆਰੋਪੀ ਰੋਹਿਤ ਸੋਲੰਕੀ ਆਲੀਸ਼ਾਨ ਹੋਟਲਾਂ 'ਚ ਰਹਿੰਦਾ ਸੀ ਅਤੇ ਫਲਾਈਟ 'ਚ ਟ੍ਰੈਵਲ ਕਰਦਾ ਸੀ।

ਗੁਜਰਾਤ ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਰੋਹਿਤ ਸੋਲੰਕੀ ਨੇ ਕਈ ਰਾਜਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪਿਛਲੇ ਮਹੀਨੇ ਰੋਹਿਤ ਕਨੂਭਾਈ ਸੋਲੰਕੀ ਨੇ ਵਾਪੀ 'ਚ 1 ਲੱਖ ਰੁਪਏ ਦੀ ਚੋਰੀ ਕੀਤੀ ਸੀ। ਇਸ ਮਾਮਲੇ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਜਾਂਚ 'ਚ ਜੁਟੀ ਹੋਈ ਸੀ ਅਤੇ ਚੋਰ ਦੀ ਭਾਲ ਕੀਤੀ ਜਾ ਰਹੀ ਸੀ।

ਪੁਲਿਸ ਨੇ ਇਸ ਮਾਮਲੇ 'ਚ ਰੋਹਿਤ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਪੁਲਿਸ ਨੇ ਰੋਹਿਤ ਤੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਰੋਹਿਤ ਚੋਰੀ ਕੀਤੇ ਪੈਸਿਆਂ ਨਾਲ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਮੁਲਜ਼ਮ ਰੋਹਿਤ ਨੇ ਚੋਰੀ ਦੀਆਂ 19 ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ। ਇਨ੍ਹਾਂ ਵਿੱਚੋਂ ਵਲਸਾਡ ਵਿੱਚ 3, ਸੂਰਤ ਵਿੱਚ ਇੱਕ, ਪੋਰਬੰਦਰ ਵਿੱਚ ਇੱਕ , ਸੇਲਵਾਲ ਵਿੱਚ ਇੱਕ , ਤੇਲੰਗਾਨਾ ਵਿੱਚ 2, ਆਂਧਰਾ ਪ੍ਰਦੇਸ਼ ਵਿੱਚ 2, ਮੱਧ ਪ੍ਰਦੇਸ਼ ਵਿੱਚ 2 ਅਤੇ ਮਹਾਰਾਸ਼ਟਰ ਵਿੱਚ ਇੱਕ ਘਟਨਾ ਨੂੰ ਅੰਜ਼ਾਮ ਦਿੱਤਾ।

ਮੁਲਜ਼ਮ ਰੋਹਿਤ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ 6 ਹੋਰ ਚੋਰੀਆਂ ਕਰਨ ਦੀ ਗੱਲ ਵੀ ਕਬੂਲੀ ਹੈ। ਉਸ ਦਾ ਕਈ ਰਾਜਾਂ ਵਿੱਚ ਅਪਰਾਧ ਦਾ ਇਤਿਹਾਸ ਹੈ। ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਰੋਹਿਤ ਸੋਲੰਕੀ ਨੇ ਮੁਸਲਮਾਨ ਔਰਤ ਨਾਲ ਵਿਆਹ ਕਰਨ ਲਈ ਆਪਣਾ ਨਾਂ ਬਦਲ ਕੇ ਅਰਹਾਨ ਰੱਖ ਲਿਆ ਸੀ।

ਫਲਾਈਟ ਰਾਹੀਂ ਟ੍ਰੈਵਲ ਕਰਦਾ ਸੀ, ਹੋਟਲ ਵਿੱਚ ਰਹਿੰਦਾ ਸੀ 

ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਰੋਹਿਤ ਸੋਲੰਕੀ ਨੇ ਮੁੰਬਈ ਦੇ ਮੁੰਬਰਾ ਇਲਾਕੇ 'ਚ 1 ਕਰੋੜ ਰੁਪਏ ਤੋਂ ਵੱਧ ਦਾ ਆਲੀਸ਼ਾਨ ਫਲੈਟ ਲਿਆ ਸੀ, ਜਿਸ 'ਚ ਉਹ ਰਹਿ ਰਿਹਾ ਸੀ। ਇਸ ਤੋਂ ਇਲਾਵਾ ਉਹ ਔਡੀ ਕਾਰ 'ਚ ਸਫਰ ਚਲਦਾ ਸੀ।

ਵਲਸਾਡ ਪੁਲਿਸ ਨੇ ਦੱਸਿਆ ਕਿ ਰੋਹਿਤ ਲਗਜ਼ਰੀ ਹੋਟਲਾਂ 'ਚ ਰਹਿੰਦਾ ਸੀ, ਫਲਾਈਟ 'ਚ ਸਫਰ ਕਰਦਾ ਸੀ ਅਤੇ ਹੋਟਲਾਂ 'ਚ ਆਉਣ-ਜਾਣ ਲਈ ਕੈਬ ਬੁੱਕ ਕਰਦਾ ਸੀ। ਚੋਰੀ ਕਰਨ ਤੋਂ ਪਹਿਲਾਂ ਉਹ ਦਿਨ ਵੇਲੇ ਸੁਸਾਇਟੀਆਂ ਵਿੱਚ ਜਾ ਕੇ ਰੇਕੀ ਕਰਦਾ ਸੀ। ਪੁਲਸ ਨੇ ਦੱਸਿਆ ਕਿ ਆਰੋਪੀ ਰੋਹਿਤ ਮੁੰਬਈ ਦੇ ਡਾਂਸ ਬਾਰ ਅਤੇ ਨਾਈਟ ਕਲੱਬਾਂ 'ਚ ਪਾਰਟੀ ਕਰਨ ਦਾ ਸ਼ੌਕੀਨ ਹੈ। ਉਹ ਨਸ਼ੇ ਦਾ ਵੀ ਆਦੀ ਹੈ। ਉਹ ਹਰ ਮਹੀਨੇ 1.50 ਲੱਖ ਰੁਪਏ ਖਰਚ ਕਰਦਾ ਹੈ।